ਨੈਸ਼ਨਲ ਡੈਸਕ : ਤੇਲੰਗਾਨਾ ਤੋਂ ਇਸ ਸਮੇਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਯਾਦਾਦਰੀ ਭੁਵਨਗਿਰੀ ਜ਼ਿਲ੍ਹੇ ਵਿਚ ਅਲੇਰ ਰੇਲਵੇ ਸਟੇਸ਼ਨ ਦੇ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਚਾਰਮੀਨਾਰ ਐਕਸਪ੍ਰੈੱਸ ਰੇਲ ਗੱਡੀ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਇਸ ਘਟਨਾ ਦਾ ਪਤਾ ਲੱਗਣ 'ਤੇ ਗੱਡੀ ਵਿਚ ਸਵਾਰ ਯਾਤਰੀਆਂ ਵਿਚ ਹਾਹਾਕਾਰ ਮਚ ਗਈ ਅਤੇ ਉਨ੍ਹਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ - 30 ਅਪ੍ਰੈਲ ਤੱਕ ਸਕੂਲ ਬੰਦ, ਭਿਆਨਕ ਗਰਮੀ ਨੂੰ ਲੈ ਕੇ MP ਪ੍ਰਸ਼ਾਸਨ ਦਾ ਵੱਡਾ ਫੈਸਲਾ
ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਜਦੋਂ ਟ੍ਰੇਨ ਅਲੇਰ ਸਟੇਸ਼ਨ ਦੀ ਸੀਮਾ ਦੇ ਅੰਦਰ ਸੀ, ਉਸ ਦੇ ਕੋਚ S5 ਵਿੱਚ ਅੱਗ ਲੱਗ ਗਈ। ਘਟਨਾ ਵਿੱਚ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਜਦੋਂ ਅੱਗ ਲੱਗਣ ਦੀ ਸੂਚਨਾ ਮਿਲੀ, ਉਦੋਂ ਟ੍ਰੇਨ ਤੇਲੰਗਾਨਾ ਦੇ ਯਾਦਾਦਰੀ ਭੁਵਨਗਿਰੀ ਵਿੱਚ ਅਲੇਰ ਰੇਲਵੇ ਸਟੇਸ਼ਨ ਦੇ ਨੇੜੇ ਸੀ। ਟ੍ਰੇਨ ਨੂੰ ਮੌਕੇ 'ਤੇ ਰੋਕ ਦਿੱਤਾ ਗਿਆ ਅਤੇ ਲੋੜੀਂਦੀ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਤਮ 'ਚ ਬਦਲੀ ਬਰਥਡੇ ਪਾਰਟੀ: ਚਿਹਰੇ 'ਤੇ ਕੇਕ ਲਗਾਉਣ ਪਿੱਛੇ ਚੱਲੀਆਂ ਗੋਲੀਆਂ, 3 ਦੋਸਤਾਂ ਦੀ ਮੌਤ
NEXT STORY