ਨੈਸ਼ਨਲ ਡੈਸਕ- ਮੁੰਬਈ ਤੋਂ ਇਕ ਵੱਡੀ ਖ਼ਬਰ ਆਈ ਹੈ, ਜਿੱਥੇ ਇਕ ਉਪਨਗਰੀ ਲੋਕਲ ਟ੍ਰੇਨ ਦੇ ਮਹਿਲਾ ਡੱਬੇ ’ਚ ਇਕ ਯਾਤਰੀ ਦਾ ਪਾਵਰ ਬੈਂਕ ਫਟਣ ਨਾਲ ਅੱਗ ਲੱਗ ਗਈ, ਜਿਸ ਕਾਰਨ ਮੁਸਾਫਰਾਂ ’ਚ ਘਬਰਾਹਟ ਫੈਲ ਗਈ। ਟ੍ਰੇਨ ਨੂੰ ਘਾਟਕੋਪਰ ਸਟੇਸ਼ਨ ’ਤੇ ਥੋੜ੍ਹੀ ਦੇਰ ਲਈ ਰੋਕਣਾ ਪਿਆ।
ਅਧਿਕਾਰਤ ਸੂਤਰਾਂ ਨੇ ਐਤਵਾਰ ਕਿਹਾ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ। ਟ੍ਰੇਨ ਦੇ ਘਾਟਕੋਪਰ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇਕ ਮੁਸਾਫਰ ਦੇ ਬੈਗ ’ਚ ਰੱਖਿਆ ਪਾਵਰ ਬੈਂਕ ਫਟ ਗਿਆ। ਮੁਸਾਫਰਾਂ ਨੇ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਤੁਰੰਤ ਚੇਨ ਖਿੱਚੀ। ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਰੇਲਵੇ ਅਧਿਕਾਰੀਆਂ ਨੇ ਲੋਕਾਂ ਨੂੰ ਟ੍ਰੇਨਾਂ ’ਚ ਪਾਵਰ ਬੈਂਕ ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਲੈ ਕੇ ਜਾਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ
NEXT STORY