ਰਾਏਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਸਤਰ ਖੇਤਰ 'ਚ ਸੁਰੱਖਿਆ ਫ਼ੋਰਸਾਂ ਨੇ ਵੱਖ-ਵੱਖ ਮੁਕਾਬਲਿਆਂ 'ਚ 2 ਮਹਿਲਾ ਨਕਸਲੀ ਸਮੇਤ 5 ਨਕਸਲੀਆਂ ਨੂੰ ਮਾਰ ਸੁੱਟਿਆ ਹੈ। ਬਸਤਰ ਖੇਤਰ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਮੰਗਲਵਾਰ ਨੂੰ ਦੱਸਿਆ ਕਿ ਛੱਤੀਸਗੜ੍ਹ ਅਤੇ ਤੇਲੰਗਾਨਾ ਰਾਜ ਦੇ ਸਰਹੱਦੀ ਖੇਤਰ 'ਚ ਸੁਰੱਖਿਆ ਫ਼ੋਰਸਾਂ ਨੇ ਇਕ ਮਹਿਲਾ ਨਕਸਲੀ ਸਮੇਤ 4 ਨਕਸਲੀਆਂ ਨੂੰ ਅਤੇ ਸੁਕਮਾ ਜ਼ਿਲ੍ਹੇ 'ਚ ਇਕ ਮਹਿਲਾ ਨਕਸਲੀ ਨੂੰ ਮਾਰ ਸੁੱਟਿਆ ਹੈ। ਸੁੰਦਰਰਾਜ ਨੇ ਦੱਸਿਆ ਕਿ ਪੁਲਸ ਨੂੰ ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਸਰਹੱਦੀ ਖੇਤਰ ਦੇ ਪੇਰੂਰ, ਈਲਮਿੜੀ ਅਤੇ ਉਸੂਰ ਥਾਣਾ ਖੇਤਰ 'ਚ ਤੇਲੰਗਾਨਾ ਰਾਜ ਕਮੇਟੀ ਦੇ ਮਾਓਵਾਦੀ ਨੇਤਾਵਾਂ ਸੁਧਾਕਰ (ਡਿਵੀਜ਼ਨਲ ਕਮੇਟੀ ਮੈਂਬਰ) ਅਤੇ ਵੇਂਕਟਾਪੁਰਮ (ਏਰੀਆ ਕਮੇਟੀ ਮੈਂਬਰ) ਸਮੇਤ ਲਗਭਗ 50 ਹਥਿਆਰਬੰਦ ਮਾਓਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਕਰ ਰਹੀ ਜਸਟਿਸ ਇੰਦੂ ਮਲਹੋਤਰਾ ਨੂੰ ਮਿਲੀ ਧਮਕੀ
ਸੂਚਨਾ ਤੋਂ ਬਾਅਦ ਸੋਮਵਾਰ ਨੂੰ ਤੇਲੰਗਾਨਾ ਦੇ ਗ੍ਰੇਹਾਊਂਡਸ ਫ਼ੋਰਸ ਅਤੇ ਬੀਜਾਪੁਰ ਜ਼ਿਲ੍ਹੇ ਤੋਂ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਅਤੇ ਡੀ.ਆਰ.ਜੀ. ਦੇ ਜਵਾਨਾਂ ਨੂੰ ਨਕਸਲ ਵਿਰੋਧੀ ਮੁਹਿੰਮ 'ਚ ਰਵਾਨਾ ਕੀਤਾ ਗਿਆ ਸੀ। ਪੁਲਸ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਲਗਭਗ 7 ਵਜੇ ਬੀਜਾਪੁਰ ਜ਼ਿਲ੍ਹੇ ਦੇ ਈਲਮਿੜੀ ਥਾਣਾ ਖੇਤਰ ਦੇ ਸੇਮਲਡੋਡੀ ਪਿੰਡ ਅਤੇ ਤੇਲੰਗਾਨਾ ਰਾਜ ਦੇ ਪੇਰੂਰ ਥਾਣਾ ਖੇਤਰ ਦੇ ਅਧੀਨ ਪੇਨੁਗੋਲੂ ਪਿੰਡ ਦੇ ਸਰਹੱਦੀ ਖੇਤਰ 'ਚ ਜਦੋਂ ਸੁਰੱਖਿਆ ਫ਼ੋਰਸ ਦੇ ਜਵਾਨ ਸਨ, ਉਦੋਂ ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ ਗ੍ਰੇਹਾਊਂਡ ਨੂੰ ਇਕ ਜਵਾਨ ਜ਼ਖਮੀ ਹੋਇਆ ਹੈ। ਜਵਾਨ ਨੂੰ ਹੈਲੀਕਾਪਟਰ ਤੋਂ ਜੰਗਲ ਤੋਂ ਬਾਹਰ ਕੱਢ ਕੇ ਵਾਰੰਗਲ ਜ਼ਿਲ੍ਹੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫ਼ੋਰਸ ਦੇ ਜਵਾਨ ਹਾਦਸੇ ਵਾਲੀ ਜਗ੍ਹਾ ਅਤੇ ਨੇੜੇ-ਤੇੜੇ ਦੇ ਖੇਤਰ ਦੀ ਤਲਾਸ਼ੀ ਲੈ ਰਹੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਹੋਰ ਮੁਕਾਬਲੇ 'ਚ ਸੁਰੱਖਿਆ ਫ਼ੋਰਸਾਂ ਨੇ ਖੇਤਰ ਦੇ ਸੁਕਮਾ ਜ਼ਿਲ੍ਹੇ 'ਚ ਇਕ ਮਹਿਲਾ ਨਕਸਲੀ ਨੂੰ ਮਾਰ ਸੁੱਟਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨਸ਼ੇ ਨਾਲ ਲੜ ਰਹੇ ਪੰਜਾਬ ਨੂੰ ਨਸ਼ੇੜੀ ਮੁੱਖ ਮੰਤਰੀ ਦੇਣਾ ਚਾਹੁੰਦੇ ਹਨ ਕੇਜਰੀਵਾਲ : ਤਰੁਣ ਚੁਘ
NEXT STORY