ਇੰਫਾਲ– ਮਣੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸ਼ੁੱਕਰਵਾਰ ਨੂੰ ਰਾਜਪਾਲ ਲਾ ਗਣੇਸ਼ਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਸਿੰਘ ਭਾਜਪਾ ਵਿਧਾਇਕ ਦਲ ਦੇ ਨਵੇਂ ਨੇਤਾ ਦੀ ਰਮਸੀ ਨਿਯੁਕਤੀ ਹੋਣ ਤਕ ਕਾਰਜਕਾਰੀ ਮੁੱਖ ਮੰਤਰੀ ਦੇ ਰੂਪ ’ਚ ਕੰਮ ਕਰਦੇ ਰਹਿਣਗੇ।
ਰਾਜਪਾਲ ਨੇ ਕਿਹਾ, ‘ਬੀਰੇਨ ਸਿੰਘ ਨੇ ਰਸਮੀ ਤੌਰ ’ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਸਥਾਈ ਵਿਵਸਥਾ ਹੋਣ ਤਕ ਉਹ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ।’ ਸਿੰਘ ਮਾਰਚ 2017 ’ਚ ਮਣੀਪੁਰ ਦੇ ਮੁੱਖ ਮੰਤਰੀ ਬਣੇ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਭਾਜਪਾ ਦੀ ਮੁਹਿੰਮ ਦੀ ਅਗਵਾਈ ਕੀਤੀ ਅਤੇ ਪਾਰਟੀ ਲਈ 60 ’ਚੋਂ 32 ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕਰਨ ’ਚ ਸਫ਼ਲ ਰਹੇ। ਭਾਜਪਾ ਦਾ ਕੇਂਦਰੀ ਲੀਡਰਸ਼ਿਪ ਸੂਬੇ ਦੀ ਲੀਡਰਸ਼ਿਪ ਬਾਰੇ ਛੇਤੀ ਹੀ ਫੈਸਲਾ ਕਰ ਸਕਦੀ ਹੈ।
ਭਗਵੰਤ ਮਾਨ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਪੈਰ ਛੂਹ ਲਿਆ ਆਸ਼ੀਰਵਾਦ
NEXT STORY