ਚਿੱਕਬੱਲਾਪੁਰ (ਭਾਸ਼ਾ) - ਕਰਨਾਟਕ ਦੇ ਚਿੱਕਬੱਲਾਪੁਰ ਜ਼ਿਲੇ ’ਚ ਇਕ ਅਧਿਆਪਕ ਵੱਲੋਂ ਸੁੱਟੀ ਗਈ ਸੋਟੀ ਵੱਜਣ ਕਾਰਨ 6 ਸਾਲ ਦੇ ਇਕ ਬੱਚੇ ਦੀ ਸੱਜੀ ਅੱਖ ਦੀ ਰੌਸ਼ਨੀ ਚਲੀ ਗਈ। ਪੁਲਸ ਨੇ ਮੰਗਲਵਾਰ ਦੱਸਿਆ ਕਿ ਇਸ ਘਟਨਾ ਸਬੰਧੀ ਅਧਿਆਪਕ ਅਤੇ 5 ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਜ਼ਿਲੇ ਦੇ ਚਿੰਤਾਮਣੀ ਦੇ ਇਕ ਸਰਕਾਰੀ ਸਕੂਲ ’ਚ ਵਾਪਰੀ।
ਪੁਲਸ ਅਨੁਸਾਰ ਰੌਲਾ ਪਾ ਰਹੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਅਧਿਆਪਕ ਨੇ ਕਥਿਤ ਤੌਰ ’ਤੇ ਇਕ ਸੋਟੀ ਉਨ੍ਹਾਂ ਵੱਲ ਸੁੱਟੀ ਜੋ ਗਲਤੀ ਨਾਲ ਯਸ਼ਵੰਤ ਨਾਮੀ ਉਕਤ ਬੱਚੇ ਦੀ ਸੱਜੀ ਅੱਖ ’ਚ ਜਾ ਲੱਗੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਸ ਦੀ ਸੱਜੀ ਅੱਖ ਦੀ ਰੌਸ਼ਨੀ ਚਲੀ ਗਈ ਹੈ। ਇਸ ਤੋਂ ਬਾਅਦ ਮਾਪਿਆਂ ਅਤੇ ਸਥਾਨਕ ਲੋਕਾਂ ਨੇ ਬਟਲਾਹਲੀ ਪੁਲਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਮੁਲਜ਼ਮ ਅਧਿਆਪਕ, ਬਲਾਕ ਸਿੱਖਿਆ ਅਧਿਕਾਰੀ ਅਤੇ 5 ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ।
ਨਵੀਆਂ ਕਾਰਾਂ ਤੇ ਬਾਈਕ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਸਰਕਾਰ ਨੇ ਵਧਾ'ਤਾ ਟੈਕਸ
NEXT STORY