ਨਵੀਂ ਦਿੱਲੀ— ਇਕ ਅੰਤਰਰਾਸ਼ਟਰੀ ਪ੍ਰੀਖਿਆ 'ਚ 18,000 ਰੂਪਏ ਦੀ ਰਾਸ਼ੀ ਜਿੱਤਣ ਵਾਲੇ ਤੀਜੀ ਜਮਾਤ ਦੇ ਬੱਚੇ ਰਿੱਧੀਰਾਜ ਕੁਮਾਰ ਨੇ ਇਹ ਪੂਰੀ ਰਕਮ ਭਾਰਤੀ ਫੌਜ ਦੇ ਕਲਿਆਣ ਫੰਡ 'ਚ ਦਾਨ ਦੇ ਦਿੱਤੀ । ਰਿੱਧੀਰਾਜ ਕੁਵੈਤ 'ਚ ਰਹਿੰਦਾ ਹੈ । ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕਿਹਾ ਗਿਆ ਕਿ ਕੁਮਾਰ ਅਤੇ ਉਸਦੀ ਮਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਚੈਕ ਦਿੱਤਾ । ਰਿੱਧੀਰਾਜ ਨੇ ਆਸਟਰੇਲੀਅਨ ਕੌਂਸਲ ਫਾਰ ਐਜੁਕੇਸ਼ਨ ਰਿਸਰਚ ਦੁਆਰਾ ਆਯੋਜਿਤ ਇੰਟਰਨੈਸ਼ਨਲ ਬੈਂਚ ਮਾਰਕ ਟੇਸਟ 'ਚ 80 ਕੁਵੈਤੀ ਦੀਨਾਰ ਜੋ ਭਾਰਤੀ ਰਾਸ਼ੀ 'ਚ 18,000 ਰੂਪਏ ਹੈ, ਜਿੱਤੇ ਸਨ । ਉਹ ਇੰਡੀਅਨ ਐਜੁਕੇਸ਼ਨਲ ਸਕੂਲ ਦਾ ਵਿਦਿਆਰਥੀ ਹੈ । ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਰਿੱਧੀਰਾਜ ਨੂੰ ਅਕਾਦਮੀ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ ।
ਅਮਰੀਕਾ 'ਚ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਭਾਰਤੀ ਖਿਡਾਰੀ
NEXT STORY