ਨਵੀਂ ਦਿੱਲੀ : ਚੀਨ ਖਿਲਾਫ ਆਰਥਕ ਕਾਰਵਾਈ ਦੀ ਦਿਸ਼ਾ ਵਿਚ ਭਾਰਤ ਤੇਜ਼ੀ ਨਾਲ ਵੱਧ ਰਿਹਾ ਹੈ। ਪਹਿਲਾਂ 59 ਚਾਈਨੀਜ਼ 'ਤੇ ਪਾਬੰਦੀ ਲਗਾਈ ਹੁਣ ਹਾਈਵੇਅ ਪ੍ਰਾਜੈਕਟ ਵਿਚ ਵੀ ਚੀਨੀ ਕੰਪਨੀਆਂ ਦੀ ਐਂਟਰੀ ਬੰਦ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਹਾਈਵੇਅ ਪ੍ਰਾਜੈਕਟਸ ਵਿਚ ਚੀਨੀ ਕੰਪਨੀਆਂ ਦੀ ਐਂਟਰੀ ਨੂੰ ਬੰਦ ਕਰੇਗਾ। ਉਨ੍ਹਾਂ ਦੇ ਇਸ ਬਿਆਨ ਨੂੰ ਹਾਲ ਹੀ ਵਿਚ ਗਲਵਾਨ ਘਾਟੀ ਵਿਚ ਭਾਰਤ-ਚੀਨ ਵਿਚਾਲੇ ਹੋਏ ਝੜਪ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਝੜਪ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ।
ਗਡਕਰੀ ਨੇ ਕਿਹਾ ਕਿ ਜੇਕਰ ਕੋਈ ਚਾਈਨੀਜ਼ ਕੰਪਨੀ ਜੁਆਇੰਟ ਵੈਂਚਰ ਦੇ ਰਸਤੇ ਵੀ ਹਾਇਵੇ ਪ੍ਰਾਜੈਕਟਸ ਵਿਚ ਐਂਟਰੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਉਸ ਨੂੰ ਵੀ ਰੋਕ ਦਿੱਤਾ ਜਾਵੇਗਾ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਇਹ ਵੀ ਯਕੀਨੀ ਕਰੇਗੀ ਕਿ MSME ਦੇ ਵੱਖ-ਵੱਖ ਸੈਕਟਰਾਂ ਵਿਚ ਚੀਨੀ ਨਿਵੇਸ਼ਕਾਂ ਨਾਲ ਕੋਈ ਰਿਸ਼ਤਾ ਨਾ ਰੱਖਿਆ ਜਾਏ।
ਗਡਕਰੀ ਨੇ ਕਿਹਾ ਕਿ ਜਲਦ ਹੀ ਇਕ ਪਾਲਿਸੀ ਲਿਆਈ ਜਾਵੇਗੀ ਜਿਸ ਦੇ ਆਧਾਰ 'ਤੇ ਚੀਨੀ ਕੰਪਨੀਆਂ ਦੀ ਐਂਟਰੀ ਬੰਦ ਹੋਵੇਗੀ ਅਤੇ ਭਾਰਤੀ ਕੰਪਨੀਆਂ ਲਈ ਨਿਯਮ ਆਸਾਨ ਬਣਾਏ ਜਾਣਗੇ। ਭਾਰਤੀ ਕੰਪਨੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਮੌਕਾ ਮਿਲੇ, ਇਸ ਪਹਿਲੂ ਨੂੰ ਪਾਲਿਸੀ ਬਣਾਉਂਦੇ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਫਿਲਹਾਲ ਦੇਸ਼ ਦੇ ਕੁੱਝ ਇੰਫਰਾਸਟਰਕਚਰ ਪ੍ਰਾਜੈਕਟ ਵਿਚ ਚੀਨੀ ਕੰਪਨੀਆਂ ਭਾਈਵਾਲ ਵਜੋਂ ਕੰਮ ਕਰ ਰਹੀਆਂ ਹਨ। ਗਡਕਰੀ ਨੇ ਕਿਹਾ ਕਿ ਨਵਾਂ ਫੈਸਲਾ ਮੌਜੂਦਾ ਅਤੇ ਭਵਿੱਖ ਦੇ ਸਾਰੇ ਪ੍ਰਾਜੈਕਟਾਂ ਲਈ ਲਾਗੂ ਹੋਵੇਗਾ।
ਹਰਿਆਣਾ 'ਚ 27 ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਆਦੇਸ਼ ਜਾਰੀ
NEXT STORY