ਬਿਹਾਰ- ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਨਾਮਜ਼ਦਗੀ ਦਾਖ਼ਲ ਕਰਦੇ ਸਮੇਂ ਆਪਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਹੈ। ਚੋਣ ਹਲਫ਼ਨਾਮੇ ਮੁਤਾਬਕ ਚਿਰਾਗ 6 ਕੰਪਨੀਆਂ ਦੇ ਸ਼ੇਅਰ ਹੋਲਡਰ ਜਾਂ ਡਾਇਰੈਕਟਰ ਹਨ। ਪਾਸਵਾਨ ਕੋਲ ਕੁੱਲ 2 ਕਰੋੜ 68 ਲੱਖ 75 ਹਜ਼ਾਰ 873 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਵਿਚ 35 ਲੱਖ 91 ਹਜ਼ਾਰ ਰੁਪਏ ਦਾ ਨਿਵੇਸ਼ ਵੀ ਕੀਤਾ ਹੋਇਆ ਹੈ। ਚਿਰਾਗ ਦੀਆਂ ਦੋਵੇਂ ਕਾਰਾਂ ਦੀ ਕੁੱਲ ਕੀਮਤ 35 ਲੱਖ ਰੁਪਏ ਹੈ। ਫਾਰਚੂਨਰ 2014 ਮਾਡਲ ਅਤੇ ਜਿਪਸੀ 2015 ਮਾਡਲ ਦੀ ਹੈ। ਦੋਵੇਂ ਕਾਰਾਂ ਦਿੱਲੀ ਤੋਂ ਖਰੀਦੀਆਂ ਗਈਆਂ ਸਨ।
ਬੈਂਕ ’ਚ ਜਮ੍ਹਾ ਹੈ 77 ਲੱਖ ਤੋਂ ਜ਼ਿਆਦਾ ਰੁਪਏ
ਚਿਰਾਗ ਪਾਸਵਨ ਨੇ ਤਿੰਨ ਬੈਂਕਾਂ ਵਿਚ ਕੁੱਲ 77 ਲੱਖ, 90 ਹਜ਼ਾਰ, 278 ਰੁਪਏ ਜਮ੍ਹਾ ਹਨ। ਜਿਨ੍ਹਾਂ ਵਿਚੋਂ ਨਵੀਂ ਦਿੱਲੀ ਸਥਿਤ ਕੇਨਰਾ ਬੈਂਕ ਵਿਚ 365179, ਨਵੀਂ ਦਿੱਲੀ ਸਥਿਤ ਭਾਰਤੀ ਸਟੇਟ ਬੈਂਕ ਵਿਚ 1425099 ਅਤੇ ਹਾਜੀਪੁਰ ਸਥਿਤ ਭਾਰਤੀ ਸਟੇਟ ਬੈਂਕ ਵਿਚ 60,00000 ਰੁਪਏ ਜਮ੍ਹਾ ਹਨ। ਸੰਸਦ ਮੈਂਬਰ ਕੋਲ 250 ਗ੍ਰਾਮ ਗੋਲਡ ਹੈ ਜਿਸਦੀ ਕੀਮਤ 14 ਲੱਖ, 40 ਹਜ਼ਾਰ, 599 ਰੁਪਏ ਦੱਸੀ ਗਈ ਹੈ। ਚਿਰਾਗ ਪਾਸਵਾਨ ਕੋਲ 30 ਲੱਖ ਦੀ ਫਾਰਚੂਨਰ ਕਾਰ ਅਤੇ 5 ਲੱਖ ਰੁਪਏ ਦੀ ਇਕ ਜਿਪਸੀ ਹੈ।
ਬੀ.ਟੈਕ ਦੂਜੇ ਸਮੈਸਟਰ ਤੱਕ ਪੜ੍ਹਾਈ ਕੀਤੀ
ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਆਪਣੀ ਪੜ੍ਹਾਈ ਬਾਰੇ ਦੱਸਿਆ ਕਿ ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ। ਹਲਫ਼ਨਾਮੇ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਆਪਣੀ ਬੀ.ਟੈੱਕ ਦੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ ਹੈ। ਉਨ੍ਹਾਂ ਨੇ ਬੁੰਦੇਲਖੰਡ ਯੂਨੀਵਰਸਿਟੀ ਸਥਿਤ ਕੰਪਿਊਟਰ ਇੰਜੀਨੀਅਰਿੰਗ ਅਤੇ ਤਕਨਾਲੋਜੀ ਤੋਂ ਉਨ੍ਹਾਂ ਨੇ ਬੀ.ਟੈਕ ਦੂਜੇ ਸਮੈਸਟਰ ਤੱਕ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਦਿੱਲੀ ਤੋਂ 10ਵੀਂ ਅਤੇ 12ਵੀਂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲੇ 2 ਪੜਾਵਾਂ ’ਚ ਮਹਿਲਾ ਵੋਟਰਾਂ ਦੀ ਵੋਟਿੰਗ ’ਚ ਕਮੀ ਦੇ ਕੀ ਹਨ ਮਾਅਨੇ!
NEXT STORY