ਲਖਨਊ— ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਕਰੀਦ ਅਤੇ ਰੱਖੜੀ 'ਤੇ ਕਾਨੂੰਨ ਵਿਵਸਥਾ ਦੇ ਸੰਬੰਧ 'ਚ ਜ਼ਿਲਾ ਅਧਿਕਾਰੀਆਂ ਦੇ ਨਾਲ ਵੀਡੀਓ ਕਾਂਫ੍ਰੈਸਿੰਗ ਕਰ ਕੇ ਬੈਠਕ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸ਼ਾਂਤੀ ਨਾਲ ਤਿਉਹਾਰ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਸੀ. ਐੱਮ. ਯੋਗੀ ਨੇ ਈਦ-ਉਲ-ਅਜਹਾ(ਬਕਰੀਦ) ਨੂੰ ਲੈ ਕੇ ਸੰਵੇਦਨਸ਼ੀਲ ਥਾਂਵਾ 'ਤੇ ਮੁਸਤੈਦੀ ਦੇ ਨਿਰਦੇਸ਼ ਦਿੰਦੇ ਹੋਏ ਸਾਵਧਾਨ ਰਹਿਣ ਲਈ ਕਿਹਾ। ਯੋਗੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਗਊਆਂ ਦੀ ਕੁਰਬਾਨੀ ਨਾ ਦਿੱਤੀ ਜਾਵੇ। ਯੋਗੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਉਣ ਮਹੀਨਾ ਚਲ ਰਿਹਾ ਹੈ। ਕਾਂਵੜਿਆਂ ਦੁਆਰਾ ਕਾਂਵੜ ਯਾਤਰਾ ਕੀਤੀ ਜਾ ਰਹੀ ਹੈ, ਨਾਲ ਹੀ ਈਦ-ਉਦ-ਅਜਹਾ ਦੇ ਮੱਦੇਨਜ਼ਰ ਸਾਵਧਾਨੀ ਨਾਲ ਨਜ਼ਰ ਰੱਖੀ ਜਾਵੇ ਤਾਂ ਕਿ ਕੋਈ ਘਟਨਾ ਨਾ ਵਾਪਰ ਸਕੇ।
ਅਲਵਰ ਲਿੰਚਿੰਗ ਮਾਮਲਾ: ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਤੋਂ ਮੰਗਿਆ ਜਵਾਬ
NEXT STORY