ਮੁੰਗੇਲੀ — ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ 'ਚ ਇਕ ਮਹਿਲਾ ਸਰਪੰਚ ਨੇ ਆਪਣੀ ਤਿੰਨ ਸਾਲ ਦੀ ਮਾਸੂਮ ਧੀ ਨੂੰ ਭੁੱਖੇ-ਪਿਆਸੇ ਜੰਗਲ 'ਚ ਛੱਡ ਦਿੱਤਾ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਚਾਰ ਦਿਨਾਂ ਤੱਕ ਭਾਲ ਕੀਤੀ ਗਈ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਪੁਲਸ ਨੇ ਉਸ ਦੀ ਲਾਸ਼ ਬਰਾਮਦ ਕੀਤੀ। ਮਾਮਲਾ ਜ਼ਿਲ੍ਹੇ ਦੇ ਲੋਰਮੀ ਥਾਣਾ ਖੇਤਰ 'ਚ ਸਥਿਤ ਖੁੜਈਆ ਚੌਕੀ ਦਾ ਦੱਸਿਆ ਜਾ ਰਿਹਾ ਹੈ।
ਪਿੰਡ ਪਤਾਲਪੁਰਾ ਦੀ ਮਹਿਲਾ ਸਰਪੰਚ ਜਿਸ ਦਾ ਨਾਂ ਸੰਗੀਤਾ ਦੱਸਿਆ ਜਾ ਰਿਹਾ ਹੈ। 6 ਮਈ ਨੂੰ ਉਸ ਦਾ ਆਪਣੇ ਪਤੀ ਨਾਲ ਝਗੜਾ ਹੋਇਆ ਸੀ। ਇਸ ਝਗੜੇ ਤੋਂ ਬਾਅਦ ਸੰਗੀਤਾ ਆਪਣੀ ਤਿੰਨ ਸਾਲ ਦੀ ਬੇਟੀ ਅਨੁਸ਼ਕਾ ਅਤੇ ਇਕ ਸਾਲ ਦੇ ਬੱਚੇ ਨਾਲ ਪੈਦਲ ਹੀ ਆਪਣੇ ਨਾਨਕੇ ਘਰ ਲਈ ਰਵਾਨਾ ਹੋ ਗਈ। ਉਸ ਦੇ ਪੇਕੇ ਘਰ ਉਸ ਦੇ ਪਤੀ ਦੇ ਪਿੰਡ ਗੋਪਾਲਪੁਰ, ਡਿੰਡੋਰੀ, ਮੱਧ ਪ੍ਰਦੇਸ਼ ਤੋਂ ਕਰੀਬ 25 ਕਿਲੋਮੀਟਰ ਦੂਰ ਹੈ, ਜਿੱਥੇ ਉਸ ਨੇ ਪੈਦਲ ਜਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੁੱਸੇ 'ਚ ਆਈ ਮਾਂ ਅਚਾਨਕ ਆਪਣੀ ਤਿੰਨ ਸਾਲਾ ਮਾਸੂਮ ਬੱਚੀ ਨੂੰ ਟਾਈਗਰ ਰਿਜ਼ਰਵ ਇਲਾਕੇ 'ਚ ਪੰਜ ਕਿਲੋਮੀਟਰ ਦੂਰ ਮੇਹਲੂ ਪਹਾੜੀ 'ਤੇ ਛੱਡ ਕੇ ਘਰ ਪਰਤ ਗਈ।
ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਸ ਬਾਰੇ ਆਪਣੇ ਗੁਆਂਢੀਆਂ ਨੂੰ ਵੀ ਸੂਚਿਤ ਕੀਤਾ ਸੀ। ਜਿਸ ਤੋਂ ਬਾਅਦ ਗੁਆਂਢੀਆਂ ਨੇ ਉਸ ਦੇ ਪਤੀ ਨੂੰ ਇਸ ਦੀ ਸੂਚਨਾ ਦਿੱਤੀ। ਪਤੀ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਉਹ ਆਪਣੇ ਦੋਸਤਾਂ ਨਾਲ ਰਾਤ ਨੂੰ ਲੜਕੀ ਦੀ ਭਾਲ ਲਈ ਜੰਗਲ ਵੱਲ ਨਿਕਲਿਆ ਪਰ ਉਹ ਨਹੀਂ ਮਿਲੀ। ਪਿਤਾ ਨੇ ਖੁੜਈਆ ਥਾਣੇ ਪਹੁੰਚ ਕੇ ਘਟਨਾ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਖੁੜਈਆ ਪੁਲਸ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ।
ਚਾਰ ਦਿਨਾਂ ਦੀ ਭਾਲ ਤੋਂ ਬਾਅਦ ਅੱਜ ਬੱਚੀ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਮਾਸੂਮ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੇ ਸਰੀਰ 'ਤੇ ਜੰਗਲੀ ਜਾਨਵਰਾਂ ਦੇ ਕੋਈ ਨਿਸ਼ਾਨ ਨਹੀਂ ਹਨ ਪਰ ਲਾਸ਼ ਚਾਰ ਦਿਨ ਪੁਰਾਣੀ ਹੋਣ ਕਾਰਨ ਉਸ 'ਤੇ ਕੀੜੇ ਪੈ ਗਏ ਸਨ। ਪੁਲਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਬੱਚੀ ਦੀ ਮੌਤ ਭੁੱਖ ਅਤੇ ਪਿਆਸ ਕਾਰਨ ਹੋਈ ਹੈ। ਪੁਲਸ ਕਤਲ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਇਸ ਮਾਮਲੇ 'ਚ ਲੜਕੀ ਦੀ ਮਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਦੇ ਬਿਆਨ 'ਤੇ ਅਮਿਤ ਸ਼ਾਹ ਦਾ ਪਲਟਵਾਰ, ਕਿਹਾ- 'ਮੋਦੀ ਹੀ ਬਣਨਗੇ ਪ੍ਰਧਾਨ ਮੰਤਰੀ
NEXT STORY