ਹੈਦਰਾਬਾਦ, (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵੇ ਕਿ ਅਮਿਤ ਸ਼ਾਹ ਨੂੰ ਨਰਿੰਦਰ ਮੋਦੀ ਅਗਲਾ ਪ੍ਰਧਾਨ ਮੰਤਰੀ ਬਣਾਉਣਗੇ, ’ਤੇ ਟਿੱਪਣੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਤੇ ਪੂਰਾ ‘ਇੰਡੀਆ’ ਗੱਠਜੋੜ ਝੂਠ ਬੋਲ ਰਿਹਾ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੋਦੀ ਜੀ ਦੇ 75 ਸਾਲ ਦੇ ਹੋ ਜਾਣ ’ਤੇ ਉਨ੍ਹਾਂ ਨੂੰ ਖੁਸ਼ ਹੋਣ ਦੀ ਲੋੜ ਨਹੀਂ। ਇਹ ਭਾਜਪਾ ਦੇ ਸੰਵਿਧਾਨ ’ਚ ਕਿਤੇ ਨਹੀਂ ਲਿਖਿਆ ਹੈ। ਮੋਦੀ ਜੀ ਇਹ ਟਰਮ ਪੂਰੀ ਕਰਨਗੇ। ਮੋਦੀ ਜੀ ਹੀ ਭਵਿਖ ’ਚ ਦੇਸ਼ ਦੀ ਅਗਵਾਈ ਕਰਦੇ ਰਹਿਣਗੇ। ਭਾਜਪਾ ਵਿਚ ਕੋਈ ਉਲਝਨ ਵਾਲੀ ਹਾਲਤ ਨਹੀਂ।
ਇਹ ਵੀ ਪੜ੍ਹੋ- 'ਮੋਦੀ ਜੀ ਮੁੜ ਜਿੱਤੇ ਤਾਂ ਉਹ ਸ਼ਾਹ ਨੂੰ PM ਬਣਾਉਣਗੇ, ਯੋਗੀ ਨੂੰ ਸੱਤਾ ਤੋਂ ਕਰ ਦੇਣਗੇ ਲਾਂਭੇ, BJP 'ਤੇ ਵਰ੍ਹੇ ਕੇਜਰੀਵਾਲ
ਸ਼ਾਹ ਨੇ ਕਾਂਗਰਸ ਤੇ ਉਸ ਦੇ ਨੇਤਾਵਾਂ ’ਤੇ ਤਿੱਖੇ ਹਮਲੇ ਕਰਦਿਆਂ ਸ਼ਨੀਵਾਰ ਕਿਹਾ ਕਿ ਪਾਕਿਸਤਾਨ ਕੋਲ ਪ੍ਰਮਾਣੂ ਬੰਬ ਹੋਣ ਦਾ ਡਰਾਵਾ ਦੇ ਕੇ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਤੋਂ ਭਾਰਤ ਦਾ ਕੰਟਰੋਲ ਛੱਡਣਾ ਚਾਹੁੰਦੀ ਹੈ ਪਰ ਲੋਕ ਚਿੰਤਾ ਨਾ ਕਰਨ। ਮੋਦੀ ਜੀ ਦੁਬਾਰਾ ਪ੍ਰਧਾਨ ਮੰਤਰੀ ਬਣ ਰਹੇ ਹਨ। ਪਾਕਿਸਤਾਨ ਦੀਆਂ ਗੋਲੀਆਂ ਦਾ ਜਵਾਬ ਤੋਪਾਂ ਨਾਲ ਦਿੱਤਾ ਜਾਵੇਗਾ। ‘ਸਰਜੀਕਲ ਸਟ੍ਰਾਈਕ’ ’ਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਟਿੱਪਣੀ ’ਤੇ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਵਾਈ ਕੀਤੀ ਤੇ ਅੱਤਵਾਦੀਆਂ ਨੂੰ ਖਤਮ ਕੀਤਾ।
'ਮੋਦੀ ਜਿੱਤੇ ਤਾਂ ਉਹ ਸ਼ਾਹ ਨੂੰ ਬਣਾਉਣਗੇ PM, ਯੋਗੀ ਨੂੰ ਸੱਤਾ ਤੋਂ ਕਰ ਦੇਣਗੇ ਲਾਂਭੇ, BJP 'ਤੇ ਵਰ੍ਹੇ ਕੇਜਰੀਵਾਲ
NEXT STORY