ਇੰਟਰਨੈਸ਼ਨਲ ਡੈਸਕ- ਦੁਬਈ ਤੋਂ ਤੇਲ ਅਵੀਵ ਜਾ ਰਹੀ 'ਫ਼ਲਾਈਦੁਬਈ' ਦੀ ਫਲਾਈਟ FZ1073, ਜਿਸ ਦੇ ਹਾਈਜੈੱਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ, 'ਚ ਭਾਰਤੀ ਕੈਪਟਨ ਸਮਿਤ ਮੱਛਾਰ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਕੋ-ਪਾਇਲਟ ਦੀ ਪਛਾਣ ਹੋ ਗਈ ਹੈ। ਇਸ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੋ-ਪਾਇਲਟ ਦੀ ਪਛਾਣ ਹਮਾਮ ਅਲ-ਹਾਮਾਮੀ ਵਜੋਂ ਹੋਈ ਹੈ, ਜੋ ਕਿ ਇੱਕ ਓਮਾਨੀ ਨਾਗਰਿਕ ਹੈ। ਅਮਰੀਕੀ ਅਖ਼ਬਾਰ 'ਦਿ ਵਾਲ ਸਟ੍ਰੀਟ ਜਰਨਲ' ਦੀ ਰਿਪੋਰਟ ਅਨੁਸਾਰ, ਅਲ-ਹਾਮਾਮੀ ਦੀਆਂ ਕੱਟੜਪੰਥੀ ਵਿਚਾਰਧਾਰਾਵਾਂ ਕਾਰਨ ਓਮਾਨੀ ਅਧਿਕਾਰੀਆਂ ਨੇ ਉਸ 'ਤੇ ਪਹਿਲਾਂ ਵੀ ਜਹਾਜ਼ ਉਡਾਉਣ 'ਤੇ ਰੋਕ ਲਗਾਈ ਹੋਈ ਸੀ।
28 ਸਾਲਾ ਹਮਾਮ ਅਲ-ਹਾਮਾਮੀ ਦੇ ਪਿਤਾ ਓਮਾਨੀ ਨਾਗਰਿਕ ਅਤੇ ਮਾਤਾ ਸੀਰੀਅਨ ਹੈ। ਬੁੱਧਵਾਰ ਨੂੰ ਦੁਬਈ ਤੋਂ ਇਜ਼ਰਾਈਲ ਨੂੰ ਜਾਣ ਵਾਲੀ ਫਲਾਈਦੁਬਈ ਦੀ ਫਲਾਈਟ ਦੌਰਾਨ ਅਲ-ਹਾਮਾਮੀ ਨੇ ਭਾਰਤੀ ਕੈਪਟਨ ਸਮਿਤ ਮੱਛਾਰ 'ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਪਰ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਨੇ ਬਹਾਦਰੀ ਦਿਖਾਉਂਦੇ ਹੋਏ ਕਾਕਪਿਟ ਦਾ ਦਰਵਾਜ਼ਾ ਅਨਲੌਕ ਕੀਤਾ, ਜਿਸ ਤੋਂ ਬਾਅਦ ਯਾਤਰੀਆਂ ਨੇ ਅੰਦਰ ਦਾਖਲ ਹੋ ਕੇ ਹਮਲਾਵਰ ਨੂੰ ਕਾਬੂ ਕੀਤਾ ਤੇ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾਇਆ।

ਇਹ ਵੀ ਪੜ੍ਹੋ- 'ਲੱਗਾ ਕਿ ਜਹਾਜ਼ ਕ੍ਰੈਸ਼ ਹੋ ਜਾਣਾ ਤੇ ਅਸੀਂ ਨਹੀਂ ਬਚਣਾ..!' 'ਹਾਈਜੈੱਕ' ਜਹਾਜ਼ ਦੇ ਯਾਤਰੀਆਂ ਨੇ ਬਿਆਨ ਕੀਤਾ ਮੰਜ਼ਰ
ਜਹਾਜ਼ 34,000 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ ਡਿੱਗਦੇ ਹੋਏ 17,000 ਫੁੱਟ ਹੇਠਾਂ ਤੱਕ ਆ ਗਿਆ ਸੀ, ਜਿਸ ਮਗਰੋਂ ਯਾਤਰੀਆਂ ਨੇ ਕਾਕਪਿਟ 'ਚ ਦਾਖ਼ਲ ਹੋ ਕੇ ਜਹਾਜ਼ ਨੂੰ ਸਟੇਬਲ ਕੀਤਾ ਤੇ 174 ਯਾਤਰੀਆਂ ਨਾਲ ਭਰੇ ਇਸ ਜਹਾਜ਼ ਦੀ ਸਾਊਦੀ ਅਰਬ ਦੇ ਤਬੂਕ ਸ਼ਹਿਰ ਸਥਿਤ 'ਪ੍ਰਿੰਸ ਸੁਲਤਾਨ ਬਿਨ ਅਬਦੁਲਅਜ਼ੀਜ਼ ਏਅਰਪੋਰਟ' 'ਤੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਹਮਲਾਵਰ ਨੂੰ ਸਾਊਦੀ ਪੁਲਸ ਹਵਾਲੇ ਕੀਤਾ, ਜਦਕਿ ਕੈਪਟਨ ਸਮਿਤ ਨੂੰ ਇਲਾਜ ਲਈ ਸਾਊਦੀ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਸ਼ੁੱਕਰਵਾਰ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਏ.ਈ. ਦੇ ਹਸਪਤਾਲ 'ਚ ਜ਼ੇਰੇ-ਇਲਾਜ ਭਾਰਤੀ ਕੈਪਟਨ ਸਮਿਤ ਮੱਛਾਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ। ਗੱਲਬਾਤ ਦੌਰਾਨ ਸਮਿਤ ਨੇ ਕਿਹਾ, "ਦੂਜਿਆਂ ਦੀ ਜਾਨ ਬਚਾਉਣਾ ਮੇਰਾ ਫ਼ਰਜ਼।" ਕੈਪਟਨ ਮੱਛਾਰ ਨੇ ਉਸ ਖ਼ੌਫ਼ਨਾਕ ਮੰਜ਼ਰ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਆਪਣੀ ਜਾਨ ਚਾਹੇ ਖ਼ਤਰੇ 'ਚ ਸੀ, ਪਰ ਉਹ ਇਸ ਗੱਲ ਲਈ ਲੜ ਰਹੇ ਸੀ ਕਿ ਕਿਸੇ ਹੋਰ ਯਾਤਰੀ ਦੀ ਜਾਨ ਨਾ ਜਾਵੇ।
ਹਾਲਾਂਕਿ ਕੈਪਟਨ ਸਮਿਤ ਨੇ ਹਮਲੇ ਦੇ ਕਾਰਨ ਜਾਂ ਕੋ-ਪਾਇਲਟ ਦੇ ਇਰਾਦੇ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਕੈਪਟਨ ਸਮਿਤ ਮੱਛਾਰ ਨੂੰ 174 ਲੋਕਾਂ ਦੀ ਜਾਨ ਬਚਾਉਣ ਲਈ "ਅਸਲੀ ਹੀਰੋ" ਕਰਾਰ ਦਿੱਤਾ ਹੈ। ਫਿਲਾਹਲ ਸਾਊਦੀ ਅਰਬ ਦੀਆਂ ਸੁਰੱਖਿਆ ਏਜੰਸੀਆਂ ਅਲ-ਹਾਮਾਮੀ ਤੋਂ ਪੁੱਛਗਿੱਛ ਕਰ ਰਹੀਆਂ ਹਨ। ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖ਼ਿਰ ਉਸ ਨੇ ਅਜਿਹਾ ਖ਼ੌਫ਼ਨਾਕ ਕਾਰਾ ਕਿਉਂ ਕੀਤਾ।
ਇਹ ਵੀ ਪੜ੍ਹੋ- 'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ- 'TV ਤੋਂ ਦੇਖ ਕੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ ! ਕਰਨਾਟਕ 'ਚ ਪੈ ਰਹੇ ਸੋਕੇ ਦੇ ਮਾਮਲੇ 'ਚ ਦਖ਼ਲ ਦੇਣ ਦੀ ਕੀਤੀ ਅਪੀਲ
NEXT STORY