ਗੋਪੇਸ਼ਵਰ — ਉਤਰਾਖੰਡ ਦੇ ਬਦਰੀਨਾਥ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ 'ਚ ਬਰਫ਼ਬਾਰੀ ਅਤੇ ਚਮੋਲੀ ਅਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ 'ਚ ਮੀਂਹ ਕਾਰਨ ਪੂਰੇ ਸੂਬੇ 'ਚ ਠੰਡ ਵਧ ਗਈ ਹੈ। ਦੇਹਰਾਦੂਨ ਸਮੇਤ ਮੈਦਾਨੀ ਇਲਾਕਿਆਂ 'ਚ ਕਈ ਥਾਵਾਂ 'ਤੇ ਆਸਮਾਨ 'ਚ ਬੱਦਲ ਛਾਏ ਰਹੇ। ਮੰਦਰ ਕਮੇਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਦਰੀਨਾਥ 'ਚ ਐਤਵਾਰ ਤੋਂ ਰੁਕ-ਰੁਕ ਕੇ ਦੋ ਦਿਨਾਂ ਤੋਂ ਹਲਕੀ ਬਰਫ਼ਬਾਰੀ ਹੋ ਰਹੀ ਹੈ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਹਰੀਸ਼ ਗੌੜ ਨੇ ਦੱਸਿਆ ਕਿ ਬਦਰੀਨਾਥ, ਕੇਦਾਰਨਾਥ, ਹੇਮਕੁੰਟ ਸਾਹਿਬ, ਵੈਲੀ ਆਫ ਫਲਾਵਰਜ਼ ਨੈਸ਼ਨਲ ਪਾਰਕ, ਨੰਦਾ ਦੇਵੀ ਨੈਸ਼ਨਲ ਪਾਰਕ ਅਤੇ ਕੇਦਾਰਨਾਥ ਮਸਕ ਡੀਅਰ ਸੈਂਚੁਰੀ ਦੇ ਵੱਡੇ ਖੇਤਰ ਬਰਫ਼ ਨਾਲ ਢੱਕੇ ਹੋਏ ਹਨ। ਉਨ੍ਹਾਂ ਕਿਹਾ ਕਿ ਬਰਸਾਤ ਅਤੇ ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ - ਦੋਰਾਹਾ ਤੋਂ ਅਯੁੱਧਿਆ ਜਾ ਰਹੀ ਸ਼ਰਧਾਲੂ ਔਰਤ ਨਾਲ ਵਾਪਰਿਆ ਹਾਦਸਾ, ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
'ਮੋਦੀ ਦੀ ਗਾਰੰਟੀ' ਦੇਸ਼ ਦੇ ਕਿਸਾਨਾਂ, ਦਲਿਤਾਂ ਅਤੇ ਪਿਛੜੇ ਵਰਗਾਂ ਲਈ ਨਹੀਂ ਸਗੋਂ ਉਨ੍ਹਾਂ ਦੇ 'ਦੋਸਤਾਂ' ਲਈ ਹੈ: ਖੜਗੇ
NEXT STORY