ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਹਿਲਾ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ 8 ਸਾਲ ਦੇ ਉਸ ਦੇ ਸ਼ਾਸਨ 'ਚ ਔਰਤਾਂ ਦੀ ਸਥਿਤੀ ਖ਼ਰਾਬ ਹੋਈ ਹੈ। ਰਾਹੁਲ ਨੇ ਇਕ ਫੇਸਬੁੱਕ ਪੋਸਟ 'ਚ ਗੁਜਰਾਤ 'ਚ ਜਬਰ ਜ਼ਿਨਾਹ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਨੂੰ ਲੈਕੇ ਭਾਜਪਾ ਸਰਕਾਰ 'ਤੇ ਹਮਲਾ ਕੀਤਾ ਅਤੇ ਕਿਹਾ 'ਜ਼ਰਾ ਸੋਚੋ। ਕੀ ਵਿਸ਼ਵ 'ਚ ਕੋਈ ਵੀ ਅਜਿਹਾ ਦੇਸ਼ ਹੈ, ਜੋ ਔਰਤਾਂ ਦੇ ਵਿਕਾਸ ਦੇ ਬਿਨਾਂ ਅੱਗੇ ਵਧ ਸਕਿਆ ਹੈ। ਕਿਹੜਾ ਅਜਿਹਾ ਦੇਸ਼ ਹੈ, ਜਿੱਥੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਕੇ, ਫੁੱਲ ਮਾਲਾਵਾਂ ਨਾਲ ਸੁਆਗਤ ਕੀਤਾ ਜਾਂਦਾ ਹੈ ਅਤੇ ਕੀ ਉਹ ਦੇਸ਼ ਤਰੱਕੀ ਕਰ ਪਾ ਰਹੇ ਹਨ। ਕੀ ਇਹ ਸੱਚ ਨਹੀਂ ਹੈ ਕਿ ਪਿਛਲੇ 8 ਸਾਲਾਂ 'ਚ ਮਹਿਲਾ ਸੁਰੱਖਿਆ ਦੀ ਸਥਿਤੀ ਖ਼ਰਾਬ ਹੋ ਗਈ ਹੈ।''
ਉਨ੍ਹਾਂ ਨੇ ਸਰਕਾਰ 'ਤੇ ਔਰਤਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਭਾਜਪਾ ਸਰਕਾਰ ਸਿਰਫ਼ ਅੱਖਾਂ ਬੰਦ ਕਰ ਕੇ ਨਹੀਂ ਬੈਠੀ ਹੈ, ਸਗੋਂ ਅਪਰਾਧੀਆਂ ਨੂੰ ਸੁਰੱਖਿਆ ਦੇਣ 'ਚ ਲੱਗੀ ਹੈ। ਔਰਤਾਂ ਦੇਸ਼ ਦੀ ਤਾਕਤ ਹਨ। ਇਨ੍ਹਾਂ ਦੇ ਸਸ਼ਕਤੀਕਰਨ ਨਾਲ ਹੀ ਭਾਰਤ ਪ੍ਰਗਤੀਸ਼ੀਲ ਬਣੇਗਾ। ਅੱਜ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਮਿਲ ਕੇ ਇਸ ਯਾਤਰਾ 'ਚ ਚੱਲ ਰਹੀਆਂ ਹਨ। ਮੈਂ ਚਾਹੁੰਦਾ ਹਾਂ ਕਿ ਦੇਸ਼ ਦੀਆਂ ਸਾਰੀਆਂ ਔਰਤਾਂ ਇਸੇ ਤਰ੍ਹਾਂ ਦੇਸ਼ ਦੀ ਤਰੱਕੀ ਦੇ ਕੰਮਾਂ 'ਚ ਬਰਾਬਰ ਦਾ ਯੋਗਦਾਨ ਦੇ ਸਕਣ। ਇਨ੍ਹਾਂ ਨੂੰ ਸੁਰੱਖਿਆ, ਸਨਮਾਨ ਅਤੇ ਬਰਾਬਰੀ ਅਧਿਕਾਰ ਦਿਵਾਉਣਾ, ਵਚਨ ਹੈ ਸਾਡਾ ਅਤੇ ਅਸੀਂ ਉਹ ਪੂਰਾ ਕਰ ਕੇ ਰਹਾਂਗੇ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਝਾਰਖੰਡ : ਦੋਸਤ ਨਾਲ ਘੁੰਮਣ ਗਈ ਸਾਫ਼ਟਵੇਅਰ ਇੰਜੀਨੀਅਰ ਕੁੜੀ ਨਾਲ 10 ਲੋਕਾਂ ਵੱਲੋਂ ਸਮੂਹਿਕ ਜਬਰ ਜ਼ਿਨਾਹ
NEXT STORY