ਗੁਹਾਟੀ/ਦੇਹਰਾਦੂਨ/ਸ਼ਿਮਲਾ– ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬੁੱਧਵਾਰ ਦੋਸ਼ ਲਾਇਆ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ’ਚ ਕੋਤਾਹੀ ਰਾਹੀਂ ਕਾਂਗਰਸ ਹਾਈ ਕਮਾਨ ਅਤੇ ਸੂਬੇ ਦੇ ਮੁੱਖ ਮੰਤਰੀ ਨੇ ਕਤਲ ਦੀ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ– ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਜਨਾਨੀ ਨੇ ਸੜਕ ’ਤੇ ਦਿੱਤਾ ਬੱਚੇ ਨੂੰ ਜਨਮ, ਮੌਕੇ ’ਤੇ ਮੌਤ
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਕਥਿਤ ਸਾਜ਼ਿਸ਼ ਵਿਚ ਉਨ੍ਹਾਂ ਦੀ ਭੂਮਿਕਾ ਲਈ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਸਭ ਤੱਥ ਇਹ ਸਪੱਸ਼ਟ ਕਰਦੇ ਹਨ ਕਿ ਕਾਂਗਰਸ ਹਾਈ ਕਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।
ਆਸਾਮ ਦੇ ਮੁੱਖ ਮੰਤਰੀ ਪੰਜਾਬ ਵਿਚ ਇਕ ਟੀ.ਵੀ. ਚੈਨਲ ਦੇ ਕਥਿਤ ਸਟਿੰਗ ਦਾ ਹਵਾਲਾ ਦੇ ਰਹੇ ਸਨ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਥੇ ਪੁਲਸ ਕੋਲ 2 ਜਨਵਰੀ ਨੂੰ ਹੀ ਪ੍ਰਧਾਨ ਮੰਤਰੀ ਦੇ ਕਤਲ ਦੇ ਯਤਨ ਬਾਰੇ ਖੁਫੀਆ ਰਿਪੋਰਟ ਸੀ। ਸਰਮਾ ਨੇ ਇਹ ਵੀ ਦਾਅਵਾ ਕੀਤਾ ਕਿ ਘਟਨਾ ਪਿੱਛੋਂ ਕਾਂਗਰਸੀ ਆਗੂਆਂ ਵਲੋਂ ਦਿੱਤੇ ਗਏ ਬਿਆਨ ਇਹ ਸੰਕੇਤ ਦਿੰਦੇ ਹਨ ਕਿ ਉਹ ਸਾਜ਼ਿਸ਼ ਬਾਰੇ ਜਾਣਦੇ ਸਨ।
ਇਹ ਵੀ ਪੜ੍ਹੋ– ਫਿਰ ਡਰਾਉਣ ਲੱਗਾ ਕੋਰੋਨਾ: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 2.47 ਲੱਖ ਨਵੇਂ ਮਾਮਲੇ, 380 ਲੋਕਾਂ ਦੀ ਮੌਤ
ਫਿਰ ਡਰਾਉਣ ਲੱਗਾ ਕੋਰੋਨਾ: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 2.47 ਲੱਖ ਨਵੇਂ ਮਾਮਲੇ, 380 ਲੋਕਾਂ ਦੀ ਮੌਤ
NEXT STORY