ਨਵੀਂ ਦਿੱਲੀ — ਕਾਂਗਰਸ ਨੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਪੁਲਸ ਵੱਲੋਂ ਲਖਨਊ 'ਚ ਰੋਕੇ ਜਾਣ ਦੇ ਮਾਮਲੇ 'ਚ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਬੁਲਾਰਾ ਸੁਸ਼ਮਿਤਾ ਦੇਵ ਨੇ ਕਿਹਾ, 'ਇਹ ਤਾਨਾਸ਼ਾਹੀ ਹੈ ਕਿ ਪ੍ਰਿਅੰਕਾ ਗਾਂਧੀ ਇਕ ਵਿਰੋਧੀ ਪਾਰਟੀ ਦਲ ਦੇ ਨੇਤਾ ਹੋਣ ਦੇ ਨਾਅਤੇ ਡੰਡੇ ਦੇ ਜ਼ੋਰ 'ਤੇ ਜੇਲ 'ਚ ਭਰਤੀ ਕੀਤੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਹੀ ਸੀ, ਪਰ ਉਨ੍ਹਾਂ ਨੂੰ ਰੋਕਿਆ ਗਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।' ਉਨ੍ਹਾਂ ਕਿਹਾ, 'ਯੂ.ਪੀ. ਪੁਲਸ ਦੀ ਸਰਕਿਲ ਅਫਸਰ ਨੇ ਪ੍ਰਿਅੰਕਾ ਗਾਂਧੀ ਦੀ ਗੱਡੀ ਨੂੰ ਇਸ ਤਰੀਕੇ ਨਾਲ ਰੋਕਿਆ ਕਿ ਉਨ੍ਹਾਂ ਦਾ ਐਕਸੀਡੈਂਟ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੀ ਗੱਡੀ 'ਚ 5 ਲੋਕਾਂ ਤੋਂ ਘੱਟ ਲੋਕ ਮੌਜੂਦ ਸਨ ਅਤੇ ਇਸ ਤਰ੍ਹਾਂ ਉਹ ਧਾਰਾ ਉਹ ਧਾਰਾ 144 ਦਾ ਉਲੰਘਣ ਵੀ ਨਹੀਂ ਕਰ ਰਹੀ ਸੀ। ਪਰ ਉਨ੍ਹਾਂ ਨੂੰ ਰੋਕਿਆ ਗਿਆ।'
ਸੁਸ਼ਮਿਤਾ ਦੇਵ ਨੇ ਕਿਹਾ, 'ਪ੍ਰਿਅੰਕਾ ਗਾਂਧੀ ਨੂੰ ਇਸ ਦੇ ਬਾਅਦ ਟੂ ਵਹੀਲਰ 'ਤੇ ਵੀ ਘੇਰਿਆ ਅਤੇ ਜਿਸ ਤਰੀਕੇ ਨਾਲ ਘੇਰਿਆ ਗਿਆ ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਨਾਗਰਿਕਤਾ ਕਾਨੂੰਨ ਖਿਲਾਫ ਹੋਏ ਪ੍ਰਦਰਸ਼ਨ ਦੌਰਾਨ ਉੱਤਰ ਪ੍ਰਦੇਸ਼ 'ਚ 18 ਲੋਕਾਂ ਦੀ ਜਾਨ ਗਈ ਹੈ, ਜਿਸ 'ਚ 12 ਲੋਕਾਂ ਨੂੰ ਗੋਲੀ ਮਾਰੀ ਗਈ ਹੈ। ਜਿਨ੍ਹਾਂ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਅਤੇ ਪ੍ਰਿਅੰਕਾ ਗਾਂਧੀ ਨੂੰ ਰੋਕਿਆ ਉਨ੍ਹਾਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਯੂ.ਪੀ. ਸਰਕਾਰ ਨੂੰ ਵੀ ਬਰਖਾਸਤ ਕਰ ਦੇਣਾ ਚਾਹੀਦਾ ਹੈ। ਕਾਂਗਰਸ ਬੁਲਾਰਾ ਸੁਸ਼ਮਿਤਾ ਦੇਵ ਨੇ ਕਿਹਾ, 'ਪ੍ਰਿਅੰਕਾ ਗਾਂਧੀ ਕਾਂਗਰਸ ਦੇ ਸਥਾਪਨਾ ਦਿਵਸ 'ਤੇ ਲਖਨਊ 'ਚ ਸੀ। ਜਦੋਂ ਪ੍ਰਿਅੰਕਾ ਗਾਂਧੀ ਰਿਟਾਇਰਡ ਆਈ.ਪੀ.ਐੱਸ. ਅਫਸਰ ਨੂੰ ਮਿਲਣ ਜਾ ਰਹੀ ਸੀ, ਤਾਂ ਉਨ੍ਹਾਂ ਨੂੰ ਰੋਕਿਆ ਗਿਆ। ਉੱਤਰ ਪ੍ਰਦੇਸ਼ ਪੁਲਸ ਨੇ ਪ੍ਰਿਅੰਕਾ ਗਾਂਧੀ ਦਾ ਫਿਜ਼ੀਕਲ ਮੈਨ ਹੈਂਡਲ ਕੀਤਾ। ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਹਾਂ। ਇਹ ਇਖ ਤਰ੍ਹਾਂ ਦੀ ਤਾਨਾਸ਼ਾਹੀ ਹੈ। ਉੱਤਰ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ ਹੈ।'
ਪਾਕਿ ਨੇ ਮੁੜ ਫੌਜੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਕੀਤੀ ਗੋਲਾਬਾਰੀ
NEXT STORY