ਨਵੀਂ ਦਿੱਲੀ- ਕਾਂਗਰਸ ਨੇ ਮਹਿੰਗਾਈ ਨੂੰ ਲੈ ਕੇ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੀਬ ਦਾ ਬੁਰਕੀ ਖੋਹ ਕੇ ਆਪਣੇ ਦੋਸਤਾਂ ਨੂੰ ਦਿੰਦੇ ਹਨ, ਇਸ ਲਈ ਮਹਿੰਗਾਈ ਤੋਂ ਪੀੜਤ ਗਰੀਬ ਦੀ ਤਕਲੀਫ਼ ਤੋਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕਾਂਗਰਸ ਪਾਰਟੀ ਨੇ ਕਿਹਾ ਕਿ ਜਨਤਾ 'ਤੇ 'ਮਹਿੰਗਾਈ ਮੈਨ' ਮੋਦੀ ਦਾ ਚਾਬੁਕ ਫਿਰ ਚਲਿਆ। ਥੋਕ ਮਹਿੰਗਾਈ ਦਰ ਨੇ ਇਕ ਸਾਲ 4 ਮਹੀਨੇ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਸਬਜ਼ੀਆਂ ਤੋਂ ਲੈ ਕੇ ਖਾਣੇ ਦੀਆਂ ਚੀਜ਼ਾਂ ਵਿਚ ਬੇਤਹਾਸ਼ਾ ਮਹਿੰਗਾਈ ਦਰਜ ਹੋਈ ਹੈ।
ਕਾਂਗਰਸ ਨੇ ਜ਼ਰੂਰੀ ਵਸਤਾਂ ਦੀ ਮਹਿੰਗਾਈ ਦਾ ਅੰਕੜਾ ਦਿੰਦੇ ਹੋਏ ਟਵੀਟ ਕਰ ਕੇ ਕਿਹਾ ਕਿ ਖੁਰਾਕ ਵਸਤਾਂ ਦੀ ਮਹਿੰਗਾਈ 8.68 ਫ਼ੀਸਦੀ ਵਧੀ ਹੈ ਜਦਕਿ ਦਾਲਾਂ ਦੀ ਮਹਿੰਗਾਈ 21.64 ਫ਼ੀਸਦੀ ਅਤੇ ਸਬਜ਼ੀਆਂ ਦੀ ਮਹਿੰਗਾਈ 38.76 ਫ਼ੀਸਦੀ ਵੱਧ ਚੁੱਕੀ ਹੈ। ਸਬਜ਼ੀਆਂ ਵਿਚ ਸਭ ਤੋਂ ਮਹਿੰਗਾ ਪਿਆਜ਼ ਚੱਲ ਰਿਹਾ ਹੈ ਅਤੇ ਇਸ ਬਾਰੇ ਪਾਰਟੀ ਨੇ ਕਿਹਾ ਕਿ ਪਿਆਜ਼ ਦੀ ਮਹਿੰਗਾਈ ਦਰ 93.35 ਫ਼ੀਸਦੀ ਹੈ, ਜਦਕਿ ਆਲੂ ਦੀ ਮਹਿੰਗਾਈ ਦਰ 66.37 ਫ਼ੀਸਦੀ ਅਤੇ ਫਲਾਂ ਦੀ ਮਹਿੰਗਾਈ 10.14 ਫ਼ੀਸਦੀ ਵਧ ਗਈ ਹੈ। ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਹਿੰਗਾਈ ਦੇ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਨਰਿੰਦਰ ਮੋਦੀ ਨੂੰ ਗਰੀਬਾਂ ਦੀ ਤਕਲੀਫ਼ ਤੋਂ ਕੋਈ ਫ਼ਰਕ ਨਹੀਂ ਪੈਂਦਾ। ਉਹ ਗਰੀਬਾਂ ਦੇ ਮੂੰਹ ਤੋਂ ਬੁਰਕੀ ਖੋਹ ਕੇ ਆਪਣੇ ਅਮੀਰ ਦੋਸਤਾਂ ਨੂੰ ਮੌਜ ਕਰਵਾ ਰਹੇ ਹਨ।
CM ਕੇਜਰੀਵਾਲ ਦੇ ਵਜ਼ਨ ਘਟਣ 'ਤੇ ਮਚਿਆ ਘਮਾਸਾਨ, AAP ਦੇ ਦਾਅਵੇ ਦਾ ਤਿਹਾੜ ਜੇਲ੍ਹ ਨੇ ਦਿੱਤਾ ਇਹ ਜਵਾਬ
NEXT STORY