ਨਵੀਂ ਦਿੱਲੀ (ਸ਼ੇਸ਼ਮਣੀ ਸ਼ੁਕਲ)- ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ’ਚ ਮਿਲੀ ਕਾਮਯਾਬੀ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਪਾਰਟੀ ’ਚ ਅਹਿਮੀਅਤ ਹੋਰ ਵਧ ਗਈ ਹੈ। ਪਾਰਟੀ ’ਚ ਉਨ੍ਹਾਂ ਦਾ ਕੱਦ ਵਧਣ ਦੇ ਨਾਲ ਹੀ ਹੁਣ ਜ਼ਿੰਮੇਵਾਰੀ ਵੀ ਵਧਾਉਣ ਦੀ ਗੱਲ ਚੱਲ ਪਈ ਹੈ। ਆਉਣ ਵਾਲੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਪੱਖ ’ਚ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪਣ ਦੀ ਤਿਆਰੀ ਹੈ। ਸ਼ੁਰੂਆਤ 12 ਜੂਨ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਚੋਣ ਮੁਹਿੰਮ ਸ਼ੁਰੂ ਕਰਨ ਨਾਲ ਹੋਵੇਗੀ।
ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ ’ਚ ਭਾਵੇਂ ਸਫਲ ਨਹੀਂ ਹੋ ਸਕੀ ਪਰ ਹਾਲ ਹੀ ’ਚ ਹੋਈਆਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ’ਚ ਉਹ ਪਾਰਟੀ ਦੀ ਪ੍ਰਮੁੱਖ ਪ੍ਰਚਾਰਕ ਸਨ। ਉਨ੍ਹਾਂ ਨੇ ਭਾਜਪਾ ਦੇ ਹਰ ਹਮਲੇ ਦਾ ਖੁੱਲ੍ਹ ਕੇ ਜਵਾਬ ਦਿੱਤਾ ਅਤੇ ਪਾਰਟੀ ਨੂੰ ਚੋਣਾਂ ’ਚ ਕਾਮਯਾਬੀ ਦਿਵਾਈ। ਇਸ ਜਿੱਤ ’ਚ ਖੇਤਰੀ ਦਿੱਗਜਾਂ ਅਤੇ ਪਾਰਟੀ ਦੇ ਸਥਾਨਕ ਨੇਤਾਵਾਂ-ਵਰਕਰਾਂ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਮਾਹੌਲ ਤਿਆਰ ਕਰਨ ’ਚ ਪ੍ਰਿਯੰਕਾ ਦੀ ਭੂਮਿਕਾ ਕਾਫ਼ੀ ਅਹਿਮ ਮੰਨੀ ਗਈ। ਇਸ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਪ੍ਰਿਯੰਕਾ ਉੱਤਰੀ। ਉਨ੍ਹਾਂ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਪ੍ਰਚਾਰਕਾਂ ਦੇ ਹਮਲਿਆਂ ਦਾ ਹਮਲਾਵਰ ਤਰੀਕੇ ਨਾਲ ਜਵਾਬ ਦਿੱਤਾ। ਕਾਂਗਰਸ ਦੇ ਪੱਖ ’ਚ ਮਾਹੌਲ ਬਣਿਆ ਅਤੇ ਨਤੀਜੇ ਦੇ ਤੌਰ ’ਤੇ ਭਾਜਪਾ ਦੇ ਹੱਥੋਂ ਸੱਤਾ ਖੁੱਸ ਗਈ।
ਪ੍ਰਿਯੰਕਾ ਬਜਾਏ ਦੋਸ਼-ਪ੍ਰਤੀਦੋਸ਼ ਘੜਣ ਦੇ ਆਪਣੇ ਭਾਸ਼ਣ ਨੂੰ ਆਮ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਕੇਂਦਰਿਤ ਰੱਖਦੀ ਹੈ ਅਤੇ ਜਨਤਾ ਨਾਲ ਸਿੱਧੇ ਤੌਰ ’ਤੇ ਕੁਨੈਕਟ ਹੁੰਦੀ ਹੈ। ਉਨ੍ਹਾਂ ਨੇ ਪੂਰਬ-ਉੱਤਰੀ ਸੂਬਿਆਂ ਦੀਆਂ ਚੋਣਾਂ ’ਚ ਵੀ ਆਪਣੀ ਇਹੀ ਪ੍ਰਚਾਰ ਸ਼ੈਲੀ ਬਣਾਈ ਰੱਖੀ। ਇਹ ਵੱਖਰੀ ਗੱਲ ਹੈ ਕਿ ਉੱਥੇ ਵੀ ਉਨ੍ਹਾਂ ਨੂੰ ਇਸ ’ਚ ਸਫਲਤਾ ਨਹੀਂ ਮਿਲੀ ਪਰ ਹਿਮਾਚਲ ਪ੍ਰਦੇਸ਼ ਅਤੇ ਉਸ ਤੋਂ ਬਾਅਦ ਕਰਨਾਟਕ ’ਚ ਉਹ ਲੋਕਾਂ ’ਤੇ ਆਪਣੀ ਛਾਪ ਛੱਡਦੀ ਦਿਸੀ।
ਸ਼ਰਧਾ! 370 ਦਿਨਾਂ 'ਚ 8700 ਕਿਲੋਮੀਟਰ ਪੈਦਲ ਤੁਰ ਮੱਕਾ ਪਹੁੰਚਿਆ ਸ਼ਿਹਾਬ
NEXT STORY