ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ 646 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। 646 ਡਾਕਟਰਾਂ ਵਿਚੋਂ ਸਭ ਤੋਂ ਜ਼ਿਆਦਾ 109 ਡਾਕਟਰਾਂ ਨੇ ਦਿੱਲੀ ਵਿਚ ਜਾਨ ਗੁਆਈ। ਇਸ ਤੋਂ ਬਾਅਦ ਬਿਹਾਰ ’ਚ 97 ਅਤੇ ਉੱਤਰ ਪ੍ਰਦੇਸ਼ ਦੇ 79 ਡਾਕਟਰਾਂ ਦੀ ਮੌਤ ਹੋਈ।
ਇਸ ਤੋਂ ਬਾਅਦ ਰਾਜਸਥਾਨ ’ਚ 43, ਝਾਰਖੰਡ ’ਚ 39, ਗੁਜਰਾਤ ’ਚ 37, ਆਂਧਰਾ ਪ੍ਰਦੇਸ਼ ’ਚ 35, ਤੇਲੰਗਾਨਾ ’ਚ 34, ਤਾਮਿਲਨਾਡੂ ’ਚ 32, ਪੱਛਮੀ ਬੰਗਾਲ ’ਚ 30, ਮਹਾਰਾਸ਼ਟਰ ਅਤੇ ਓਡੀਸ਼ਾ ਵਿਚ 23 ਅਤੇ ਮੱਧ ਪ੍ਰਦੇਸ਼ ’ਚ 16 ਡਾਕਟਰਾਂ ਦੀ ਜਾਨ ਚੱਲੀ ਗਈ। ਆਈ. ਐੱਮ. ਏ. ਮੁਤਾਬਕ ਕੋਰੋਨਾ ਦੀ ਪਹਿਲੀ ਲਹਿਰ ਵਿਚ ਕਰੀਬ 748 ਡਾਕਟਰਾਂ ਦੀ ਜਾਨ ਗਈ ਸੀ।
ਭਾਰਤ ਵਿਚ ਕਰੀਬ ਦੋ ਮਹੀਨਿਆਂ ਵਿਚ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਘੱਟ 1,20,529 ਨਵੇਂ ਮਾਮਲੇ ਆਏ ਅਤੇ ਇਸ ਦੇ ਨਾਲ ਹੀ ਵਾਇਰਸ ਦੇ ਕੁੱਲ ਮਾਮਲੇ 2,86,94,879 ’ਤੇ ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਇਸ ਵਾਇਰਸ ਨਾਲ 3,380 ਹੋਰ ਲੋਕਾਂ ਦੀ ਜਾਨ ਗੁਆਉਣ ਨਾਲ ਮਿ੍ਰਤਕਾਂ ਦੀ ਕੁੱਲ ਗਿਣਤੀ 3,44,082 ਹੋ ਗਈ ਹੈ, ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 5ਵੇਂ ਦਿਨ 20 ਲੱਖ ਤੋਂ ਘੱਟ ਰਹੀ। ਮੰਤਰਾਲਾ ਨੇ ਦੱਸਿਆ ਕਿ ਰੋਜ਼ਾਨਾ ਆਉਣ ਵਾਲੇ ਵਾਇਰਸ ਦੇ ਕੁਲ ਮਾਮਲੇ 58 ਦਿਨਾਂ ਵਿਚ ਸਭ ਤੋਂ ਘੱਟ ਹਨ।
ਦੋਸਤ ਦੇ ਜਨਮਦਿਨ 'ਚ ਸ਼ਾਮਲ ਹੋਣ ਗਈ ਨਾਬਾਲਗ ਨਾਲ ਸਮੂਹਕ ਜਬਰ ਜ਼ਨਾਹ, 6 ਲੋਕ ਗ੍ਰਿਫ਼ਤਾਰ
NEXT STORY