ਨਵੀਂ ਦਿੱਲੀ— ਡਿਲੀਵਰੀ ਤੋਂ ਬਾਅਦ ਮਾਂ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਦੇਖਣਾ ਪਸੰਦ ਕਰਦੀ ਹੈ ਪਰ ਇਕ ਮਾਮਲਾ ਅਜਿਹਾ ਵੀ ਰਿਹਾ ਜਦੋਂ ਮਾਂ ਨੂੰ ਨਵਜਾਤ ਨੂੰ ਦੇਖਣ ਦੇ ਲਈ ਵੀਡੀਓ ਕਾਲ ਦਾ ਸਹਾਰਾ ਲੈਣਾ ਪਿਆ। ਇਹ ਮਾਮਲਾ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਹੈ। ਜਿੱਥੇ ਕੋਰੋਨਾ ਵਾਇਰਸ ਪਾਜ਼ੀਟਿਵ ਮਹਿਲਾ ਨੂੰ ਉਸਦੇ ਬੱਚੇ ਤੋਂ ਅਲੱਗ ਰੱਖਿਆ ਗਿਆ ਹੈ ਤਾਂਕਿ ਨਵਜਾਤ ਕੋਰੋਨਾ ਪਾਜ਼ੀਟਿਵ ਤੋਂ ਬਚੀ ਰਹੇ। ਮਾਂ ਤੇ ਬੱਚੇ ਦੋਵੇ ਹਸਪਤਾਲ ਦੇ ਅਲੱਗ- ਅਲੱਗ ਵਾਰਡ 'ਚ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੈਡੀਕਲ ਸਟਾਫ ਨੇ ਮਾਂ ਨੂੰ ਉਸਦਾ ਬੱਚਾ ਦਿਖਾਉਣ ਦੇ ਲਈ ਵੀਡੀਓ ਕਾਲ ਕੀਤੀ ਹੈ। ਮਾਂ ਨੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਹੈ ਤੇ ਬੱਚੇ ਨੂੰ ਦੇਖ ਭਾਵੁਕ ਹੋ ਰਹੀ ਹੈ। ਹਸਪਤਾਲ ਵਲੋਂ ਮਾਂ ਤੇ ਬੱਚੇ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਔਰੰਦਾਬਾਦ ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾਕਟਰ ਸੁੰਦਰ ਕੁਲਕਰਣੀ ਦੇ ਅਨੁਸਾਰ 18 ਅਪ੍ਰੈਲ ਨੂੰ ਅਪਰੇਸ਼ਨ ਦੇ ਜਰੀਏ ਬੱਚੇ ਦਾ ਜਨਮ ਹੋਇਆ। ਬੱਚੇ ਦਾ ਕੋਰੋਨਾ ਟੈਸਟ ਨੈਗਟਿਵ ਰਿਹਾ ਹੈ।
ਕਾਂਗਰਸੀ ਮੁੱਖ ਮੰਤਰੀਆਂ ਨੇ ਕੇਂਦਰ ਤੋਂ ਮੰਗੀ ਵਿੱਤ ਸਹਾਇਤਾ
NEXT STORY