ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇੱਥੇ ਕੋਰੋਨਾ ਦੇ ਮਾਮਲੇ ਵੱਧ ਕੇ 19844 ਤੱਕ ਪਹੁੰਚ ਗਏ ਹਨ। ਪਿਛਲੇ 24 ਘੰਟਿਆਂ 'ਚ ਦਿੱਲੀ 'ਚ 1295 ਨਵੇਂ ਮਾਮਲੇ ਸਾਹਮਣੇ ਆਏ ਹਨ। 24 ਘੰਟਿਆਂ 'ਚ ਸਾਹਮਣੇ ਆਉਣ ਵਾਲੀ ਹੁਣ ਤੱਕ ਦੀ ਇਸ ਸਭ ਤੋਂ ਵੱਡੀ ਗਿਣਤੀ ਹੈ। ਦਿੱਲੀ 'ਚ ਇਕ ਪਾਸੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਦੂਜੇ ਪਾਸੇ ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਵਾਧਾ ਦੇਖਿਆ ਜਾ ਸਕਦਾ ਹੈ। ਪਿਛਲੇ 24 ਘੰਟਿਆਂ ਦਾ ਰਿਕਾਰਡ ਦੇਖੀਏ ਤਾਂ 416 ਕੋਰੋਨਾ ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਜਾਂ ਇਹ ਮਰੀਜ਼ ਮਾਈਗਰੇਟ ਹੋ ਗਏ ਹਨ।
ਦਿੱਲੀ 'ਚ ਹੁਣ ਤੱਕ ਠੀਕ, ਡਿਸਚਾਰਜ਼ (ਛੁੱਟੀ) ਜਾਂ ਮਾਈਗ੍ਰੇਟ ਹੋਏ ਲੋਕਾਂ ਦੀ ਗਿਣਤੀ 8478 ਤੱਕ ਪਹੁੰਚ ਗਈ ਹੈ। ਹਾਲਾਂਕਿ ਮੌਤਾਂ ਦੀ ਗਿਣਤੀ 'ਚ ਗਿਰਾਵਟ ਅਜੇ ਤੱਕ ਨਹੀਂ ਦੇਖੀ ਜਾ ਰਹੀ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਨਾਲ 13 ਲੋਕਾਂ ਦੀ ਮੌਤ ਦੀ ਖਬਰ ਹੈ। ਕੁੱਲ ਗਿਣਤੀ ਦੇਖੀਏ ਤਾਂ ਹੁਣ ਤੱਕ ਕੋਰੋਨਾ ਨਾਲ ਦਿੱਲੀ 'ਚ 473 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ 'ਚ ਕੋਰੋਨਾ ਦੇ ਐਕਟਿਵ ਕੇਸ ਦੀ ਜਿੱਥੇ ਤੱਕ ਗੱਲ ਹੈ ਤਾਂ ਇਹ ਗਿਣਤੀ 10893 ਹੈ। ਦਿਨੋਂ ਦਿਨ ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆਂ ਦੀ ਗਿਣਤੀ ਦੇਖੀਏ ਤਾਂ 28 ਮਈ ਨੂੰ 1024 , 29 ਮਈ ਨੂੰ 1106 ਤੇ 30 ਮਈ ਨੂੰ 1163 ਮਾਮਲੇ ਸਾਹਮਣੇ ਆਏ ਸਨ। 31 ਮਈ ਨੂੰ ਇਹ ਗਿਣਤੀ ਵੱਧ ਕੇ 1295 ਤੱਕ ਪਹੁੰਚ ਗਈ ਹੈ।
ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ ਕੋਰੋਨਾ, ਲਾਕਡਾਊਨ 4.0 'ਚ ਸਾਹਮਣੇ ਆਏ ਕਰੀਬ 86,000 ਕੇਸ
NEXT STORY