ਨਵੀਂ ਦਿੱਲੀ- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ 18 ਮਈ ਨੂੰ ਲਾਗੂ ਕੀਤੇ ਗਏ ਚੌਥੇ ਪੜਾਅ ਦੇ ਲਾਕਡਾਊਨ ਦੇ ਦੌਰਾਨ ਐਤਵਾਰ ਸਵੇਰੇ 8 ਵਜੇ ਤੱਕ ਕੋਰੋਨਾ ਦੇ 85,974 ਮਾਮਲੇ ਸਾਹਮਣੇ ਆਏ, ਜੋ ਦੇਸ਼ 'ਚ ਹੁਣ ਤੱਕ ਆਏ ਕੁੱਲ ਮਾਮਲਿਆਂ ਦਾ ਲੱਗਭਗ ਅੱਧਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ 31 ਮਈ ਦੀ ਅੱਧੀ ਰਾਤ ਨੂੰ ਖਤਮ ਹੋ ਰਹੇ ਚੌਥੇ ਪੜਾਅ ਦੇ ਲਾਕਡਾਊਨ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ 'ਚੋਂ 47.20 ਫੀਸਦੀ ਮਾਮਲੇ ਸਾਹਮਣੇ ਆਏ ਹਨ।
ਲਾਕਡਾਊਨ ਸਭ ਤੋਂ ਪਹਿਲਾਂ 25 ਮਾਰਚ ਨੂੰ ਲਾਗੂ ਕੀਤਾ ਗਿਆ ਸੀ ਜੋ 21 ਦਿਨਾਂ ਦਾ ਸੀ ਤੇ ਉਸ ਦੌਰਾਨ 10,877 ਮਾਮਲੇ ਸਾਹਮਣੇ ਆਏ ਸਨ, ਜਦਕਿ ਦੂਜੇ ਪੜਾਅ ਦਾ ਲਾਕਡਾਊਨ 15 ਅਪ੍ਰੈਲ ਨੂੰ ਸ਼ੁਰੂ ਹੋਇਆ ਤੇ ਤਿੰਨ ਮਈ ਤੱਕ 19 ਦਿਨਾਂ ਤੱਕ ਰਿਹਾ, ਜਿਸ 'ਚ 31,094 ਮਾਮਲੇ ਸਾਹਮਣੇ ਆਏ ਸਨ। 14 ਦਿਨਾਂ ਦਾ ਤੀਜੇ ਪੜਾਅ 'ਚ ਲਾਕਡਾਊਨ 17 ਮਈ ਨੂੰ ਖਤਮ ਹੋਇਆ ਤੇ 18 ਮਈ ਨੂੰ ਸਵੇਰੇ 8 ਵਜੇ ਤੱਕ 53,636 ਮਾਮਲੇ ਸਾਹਮਣੇ ਆਏ। ਦੇਸ਼ 'ਚ 24 ਮਾਰਚ ਕੋਵਿਡ-19 ਦੇ 512 ਮਾਮਲੇ ਸਾਹਮਣੇ ਆਏ ਸਨ। ਭਾਰਤ ਇਸ ਗਲੋਬਲ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ 9ਵਾਂ ਦੇਸ਼ ਹੈ। ਦੇਸ਼ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਕੇਰਲ 'ਚ 30 ਜਨਵਰੀ ਨੂੰ ਸਾਹਮਣੇ ਆਇਆ ਸੀ।
ਭਾਰਤ 'ਚ ਐਤਵਾਰ ਨੂੰ ਇਕ ਦਿਨ ਦੇ ਲਿਹਾਜ਼ ਨਾਲ ਕੋਰੋਨਾ ਦੇ ਸਭ ਤੋਂ ਜ਼ਿਆਦਾ 8,380 ਮਾਮਲੇ ਸਾਹਮਣੇ ਆਏ ਤੇ ਜਿਸ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 1,82,143 ਹੋ ਗਈ ਹੈ, ਜਦਕਿ ਮ੍ਰਿਤਕ ਗਿਣਤੀ ਵਧ ਕੇ 5,164 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ 'ਚ 89,995 ਲੋਕ ਹੁਣ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ ਜਦਕਿ 86,983 ਲੋਕ ਠੀਕ ਹੋਏ ਹਨ ਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਕਰੀਬ 47.75 ਫੀਸਦੀ ਮਰੀਜ਼ ਠੀਕ ਹੋਏ ਹਨ।
ਤਾਲਾਬੰਦੀ ਦਾ ਅਸਰ : ਵਿਆਹਾਂ 'ਚ ਬੈਂਡ, ਵਾਜਾ, ਬਰਾਤ ਦੀ ਥਾਂ ਮਾਸਕ, ਸੈਨੇਟਾਈਜ਼ਰ ਤੇ ਸਾਦਗੀ
NEXT STORY