ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਕੋਰੋਨਾ ਵਾਇਰਸ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ। ਲਾਕ ਡਾਊਨ ਹੋਏ ਵੀ ਇਕ ਮਹੀਨੇ ਤੋਂ ਜ਼ਿਆਦਾ ਦਿਨ ਹੋ ਗਏ। ਹੁਣ ਸਵਾਲ ਉਠ ਰਿਹਾ ਹੈ ਕਿ ਦੇਸ਼ ਵਿਚ ਉਹ ਮਹਾਂਮਾਰੀ ਆਖਿਰ ਕਦੋਂ ਖਤਮ ਹੋਵੇਗੀ? ਕਦੋਂ ਖਤਰਨਾਕ ਵਾਇਰਸ ਦਾ ਦੁਨੀਆ ਤੋਂ ਖਾਤਮਾ ਹੋਵੇਗਾ? ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਇਨ ਨੇ ਗਣਿਤੀ ਮਾਡਲ ਰਾਹੀਂ ਦੱਸਿਆ ਹੈ ਕਿ ਵੱਖ-ਵੱਖ ਦੇਸ਼ਾਂ ਵਿਚ ਕੋਵਿਡ-19 ਮਹਾਂਮਾਰੀ ਕਦੋਂ ਖਤਮ ਹੋਵੇਗੀ। ਜੇਕਰ ਇਹ ਅੰਦਾਜ਼ਾ ਸੱਚ ਸਾਬਿਤ ਹੋਇਆ ਤਾਂ ਇਹ ਭਾਰਤ ਲਈ ਬਹੁਤ ਵੱਡੀ ਰਾਹਤ ਦੀ ਖਬਰ ਹੋਵੇਗੀ। ਸਟੱਡੀ ਮੁਤਾਬਕ ਭਾਰਤ ਵਿਚ 24 ਮਈ ਤੱਕ ਕੋਰੋਨਾ ਵਾਇਰਸ 97 ਫੀਸਦੀ ਤੱਕ ਖਤਮ ਹੋ ਜਾਵੇਗਾ। ਇਸ ਨੂੰ ਪੂਰੀ ਤਰ੍ਹਾਂ ਖਤਮ ਹੋਣ ਵਿਚ 31 ਜੁਲਾਈ ਤੱਕ ਦਾ ਸਮਾਂ ਲੱਗੇਗਾ।
ਸਟੱਡੀ ਵਿਚ ਦੱਸਿਆ ਗਿਆ ਹੈ ਕਿ 29 ਮਈ ਤੱਕ ਸੰਸਾਰਕ ਪੱਧਰ 'ਤੇ ਕੋਰੋਨਾ ਵਾਇਰਸ 97 ਫੀਸਦੀ ਤੱਕ ਖਤਮ ਹੋ ਜਾਵੇਗਾ। 15 ਜੂਨ ਤੱਕ ਦੁਨੀਆ ਵਿਚ ਕੋਰੋਨਾ ਵਾਇਰਸ 99 ਫੀਸਦੀ ਤੱਕ ਖਤਮ ਹੋ ਜਾਵੇਗਾ ਅਤੇ ਪੂਰੀ ਤਰ੍ਹਾਂ ਖਤਮ ਹੋਣ ਵਿਚ 26 ਨਵੰਬਰ ਤੱਕ ਦਾ ਸਮਾਂ ਲੱਗੇਗਾ। ਕੋਰੋਨਾ ਦਾ ਸਭ ਤੋਂ ਜ਼ਿਆਦਾ ਕਹਿਰ ਝੱਲ ਰਹੇ ਅਮਰੀਕਾ ਵਿਚ 14 ਮਈ ਤੱਕ 97 ਫੀਸਦੀ ਕੋਰੋਨਾ ਵਾਇਰਸ ਖਤਮ ਹੋ ਸਕਦਾ ਹੈ। 26 ਮਈ ਤੱਕ 99 ਫੀਸਦੀ ਅਤੇ 4 ਸਤੰਬਰ ਤੱਕ ਅਮਰੀਕਾ ਤੋਂ ਇਸ ਖਤਰਨਾਕ ਵਾਇਰਸ ਦੀ ਪੂਰੀ ਤਰ੍ਹਾਂ ਵਿਦਾਈ ਹੋਣ ਦਾ ਅੰਦਾਜ਼ਾ ਹੈ। ਇਸ ਮਾਡਲ ਵਿਚ ਕੋਰੋਨਾ ਵਾਇਰਸ ਦੇ ਲਾਈਫ ਸਾਈਕਲ ਦਾ ਇਸਤੇਮਾਲ ਕਰਦੇ ਹੋਏ ਇਸ ਨੂੰ ਲੈ ਕੇ ਅੰਦਾਜ਼ਾ ਲਗਾਇਆ ਗਿਆ ਹੈ। ਸਟੱਡੀ ਵਿਚ ਰਿਸਰਚਰਾਂ ਨੇ ਸਬੰਧਿਤ ਦੇਸ਼ਾਂ ਵਿਚ ਮਹਾਂਮਾਰੀ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦਾ ਮੁਲਾਂਕਣ ਕਰਦੇ ਹੋਏ ਭਵਿੱਖਬਾਣੀ ਕੀਤੀ ਹੈ।
ਮਹਾਰਾਸ਼ਟਰ 'ਚ 13448 ਉਦਯੋਗਿਕ ਇਕਾਈਆਂ ਨੂੰ ਕੰਮ ਸ਼ੁਰੂ ਕਰਨ ਦੀ ਹਰੀ ਝੰਡੀ
NEXT STORY