ਸੂਰਤ— ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ 'ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਪੀੜਤ ਮਰੀਜ਼ਾਂ ਦੀ ਗਿਣਤੀ 349 ਤਕ ਪਹੁੰਚ ਗਈ ਹੈ। ਉੱਥੇ ਹੀ ਦੇਸ਼ 'ਚ ਕੋਰੋਨਾ ਵਾਇਰਸ ਨਾਲ 7 ਮੌਤਾਂ ਹੋ ਚੁੱਕੀਆਂ ਹਨ। ਗੁਜਰਾਤ ਦੇ ਸੂਰਤ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 69 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਗੁਜਰਾਤ 'ਚ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਦੀ ਸੂਰਤ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੀਟਿਵ ਮਰੀਜ਼ ਦਿੱਲੀ ਅਤੇ ਜੈਪੁਰ ਤੋਂ ਸੂਰਤ ਟਰੇਨ ਤੋਂ ਯਾਤਰਾ ਕਰ ਕੇ ਆਇਆ ਸੀ। ਮਰੀਜ਼ ਪਹਿਲਾਂ ਤੋਂ ਹੀ ਕਿਡਨੀ ਅਤੇ ਅਸਥਮਾ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਇਸ ਦੇ ਨਾਲ ਹੀ ਭਾਰਤ 'ਚ ਕੋਰੋਨਾ ਵਾਇਰਸ ਨਾਲ ਇਹ 7ਵੀਂ ਮੌਤ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਵਾਇਰਸ ਨਾਲ 5ਵੀਂ ਮੌਤ, 63 ਸਾਲ ਦੇ ਸ਼ਖਸ ਨੇ ਤੋੜਿਆ ਦਮ
ਇਹ ਵੀ ਪੜ੍ਹੋ : ਕੋਵਿਡ-19 : ਬਿਹਾਰ 'ਚ ਪਹਿਲੀ ਮੌਤ, ਕੋਰੋਨਾ ਪਾਜ਼ੀਟਿਵ 38 ਸਾਲਾ ਸ਼ਖਸ ਦੀ ਮੌਤ
ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ 'ਚ 2, ਪਟਨਾ, ਕਰਨਾਟਕ, ਦਿੱਲੀ, ਗੁਜਰਾਤ ਅਤੇ ਪੰਜਾਬ 'ਚ 1-1 ਮੌਤਾਂ ਹੋ ਚੁੱਕੀਆਂ ਹਨ। ਗੁਜਰਾਤ ਵਿਚ ਕੋਰੋਨਾ ਵਾਇਰਸ ਦੇ 14 ਮਰੀਜ਼ ਪਾਏ ਗਏ ਹਨ। ਗੁਆਂਢੀ ਦੇਸ਼ ਮਹਾਰਾਸ਼ਟਰ ਵਿਚ ਕੋਰੋਨਾ ਦੇ ਹੁਣ ਤਕ ਸਭ ਤੋਂ ਜ਼ਿਆਦਾ 65 ਦੇ ਕਰੀਬ ਮਰੀਜ਼ ਪਾਏ ਗਏ ਹਨ। ਇਸ ਵਾਇਰਸ ਨੇ ਕਰੀਬ 180 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਦੁਨੀਆ ਭਰ 'ਚ 12,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾਵਾਇਰਸ: ਸ਼ੁਰੂਆਤ 'ਚ ਚੀਨ ਨੇ ਕੀਤੀ ਸੀ ਇਹ ਵੱਡੀ ਗਲਤੀ ,ਦੁਨੀਆ ਭੁਗਤ ਰਹੀ ਹੈ ਨਤੀਜਾ
ਇਹ ਵੀ ਪੜ੍ਹੋ : ਜਨਤਾ ਕਰਫਿਊ : ਸੜਕਾਂ 'ਵੀਰਾਨ', ਘਰਾਂ 'ਚ ਕੈਦ ਮਨੁੱਖ ਤੇ ਫਿਰ ਝੂਮਣ ਲੱਗੀ ਕੁਦਰਤ
ਕੋਰੋਨਾਵਾਇਰਸ: ਸ਼ੁਰੂਆਤ 'ਚ ਚੀਨ ਨੇ ਕੀਤੀ ਸੀ ਇਹ ਵੱਡੀ ਗਲਤੀ ,ਦੁਨੀਆ ਭੁਗਤ ਰਹੀ ਹੈ ਨਤੀਜਾ
NEXT STORY