ਜਿਨੇਵਾ– ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ਅਤੇ ਕੁਝ ਹੋਰ ਦੇਸ਼ਾਂ ਨੇ ਕੋਵਿਡ-19 ਦੀ ਜਾਂਚ ਤੇਜ਼ ਕਰ ਦਿੱਤੀ ਹੈ ਪਰ ਇਸ ਨੂੰ ਉਨ੍ਹਾਂ ਦੇਸ਼ਾਂ ’ਚ ਨਵੇਂ ਮਾਮਲਿਆਂ ਦੀ ਗਿਣਤੀ ਵਧਣ ਦਾ ਕਾਰਣ ਨਹੀਂ ਮੰਨਿਆ ਜਾ ਸਕਦਾ।
ਡਬਲਯੂ. ਐੱਚ. ਓ. ਦੇ ਸਿਹਤ ਆਫਤ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡਾ. ਮਾਈਕਲ ਰੇਆਨ ਨੇ ਕੋਵਿਡ-19 ’ਤੇ ਰੈਗੁਲਰ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਨਿਸ਼ਚਿਤ ਰੂਪ ਨਾਲ ਭਾਰਤ ਵਰਗੇ ਦੇਸ਼ ਵੱਧ ਜਾਂਚ ਕਰ ਰਹੇ ਹਨ ਪਰ ਸਾਨੂੰ ਨਹੀਂ ਲਗਦਾ ਕਿ ਜਾਂਚ ਵਧਾਉਣ ਕਾਰਣ ਮਾਮਲੇ ਵੱਧ ਰਹੇ ਹਨ।
ਨਵੇਂ ਮਾਮਲਿਆਂ ਦੀ ਵੱਧਦੀ ਗਿਣਤੀ ਦਾ ਕੁਝ ਹਿੱਸਾ ਜਾਂਚ ’ਚ ਤੇਜ਼ੀ ਦਾ ਕਾਰਣ ਹੋ ਸਕਦਾ ਹੈ। ਕਈ ਦੇਸ਼ਾਂ ਨੇ ਜਾਂਚ ਦੀ ਰਫਤਾਰ ਵਧਾਈ ਹੈ ਪਰ ਨਾਲ ਹੀ ਹਸਪਤਾਲਾਂ ’ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ, ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਇਨ੍ਹਾਂ ਸਭ ਦਾ ਕਾਰਣ ਜਾਂਚ ’ਚ ਤੇਜ਼ੀ ਨਹੀਂ ਹੈ।
ਹਜ਼ਾਰੀਬਾਗ ਤੋਂ 164 ਕਿੱਲੋਗ੍ਰਾਮ ਗਾਂਜਾ ਬਰਾਮਦ, ਦੋ ਗ੍ਰਿਫਤਾਰ
NEXT STORY