ਨਵੀਂ ਦਿੱਲੀ - ਕੋਰੋਨਾ ਦੇ ਵੱਧਦੇ ਕਹਿਰ ਵਿਚਾਲੇ ਬਾਜ਼ਾਰ ਵਿੱਚ ਰੇਮਡੇਸਿਵਿਰ ਦਵਾਈ ਦੀ ਮੰਗ ਜ਼ਬਰਦਸਤ ਵੱਧ ਗਈ ਹੈ। ਇਸ ਦੌਰਾਨ ਰੇਮਡੇਸਿਵਿਰ ਦਵਾਈ ਦੀ ਕਾਲਾਬਾਜ਼ਾਰੀ ਹੋਣ ਦੀਆਂ ਵੀ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦਿੱਲੀ ਨਾਲ ਲੱਗਦੇ ਗੌਤਮਬੁੱਧ ਨਗਰ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਸਰਕਾਰੀ ਹਸਪਤਾਲ 'ਚ ਇਲਾਜ ਲਈ ਘਰੋਂ ਬੈਡ ਲੈ ਕੇ ਆਇਆ ਮਰੀਜ਼...
ਨੋਇਡਾ ਪੁਲਸ ਨੇ ਮੰਗਲਵਾਰ ਨੂੰ ਰੇਮਡੇਸਿਵਿਰ ਦੀ ਕਾਲਾਬਾਜ਼ਾਰੀ ਕਰ ਰਹੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ਵਿੱਚ ਲਏ ਵਿਅਕਤੀ ਤੋਂ ਸੈਕੜੇ ਦੀ ਗਿਣਤੀ ਵਿੱਚ ਰੇਮਡੇਸਿਵਿਰ ਬਰਾਮਦ ਕੀਤੀ ਗਈ ਹੈ। ਫਿਲਹਾਲ ਨੋਇਡਾ ਥਾਣਾ ਸੈਕਟਰ-20 ਦੀ ਪੁਲਸ ਹਿਰਾਸਤ ਵਿੱਚ ਲਏ ਵਿਅਕਤੀ ਤੋਂ ਪੁੱਛਗਿਛ ਕਰ ਰਹੀ ਹੈ।
ਇਹ ਵੀ ਪੜ੍ਹੋ- ਯੂ.ਪੀ. ਸਰਕਾਰ ਦਾ ਵੱਡਾ ਫੈਸਲਾ: 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਵੈਕਸੀਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਪੰਚਕੂਲਾ ਤੋਂ ਰੇਮਡੇਸਿਵਿਰ ਦੀ ਕਾਲਾਬਾਜ਼ਾਰੀ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਇੱਕ ਫਾਰਮਾਸਿਸਟ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ੀ ਕੋਲੋਂ ਰੇਮਡੇਸਿਵਿਰ ਦੇ 18 ਇੰਜੈਕਸ਼ਨ ਬਰਾਮਦ ਕੀਤੇ ਗਏ ਹਨ। ਫਾਰਮਾਸਿਸਟ ਨੂੰ ਕ੍ਰਾਈਮ ਬ੍ਰਾਂਚ ਨੇ ਪੰਚਕੂਲਾ ਦੇ ਸੈਕਟਰ-11 ਤੋਂ ਗ੍ਰਿਫਤਾਰ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਦਿੱਲੀ 'ਚ ਲਾਕਡਾਊਨ ਤੋਂ ਬਾਅਦ ਸੜਕਾਂ 'ਤੇ ਪ੍ਰਵਾਸੀ ਮਜ਼ਦੂਰ, ਯੂ.ਪੀ. ਦੇ ਮੰਤਰੀ ਨੇ ਕੇਜਰੀਵਾਲ ਨੂੰ ਘੇਰਿਆ
NEXT STORY