ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ 'ਤੇ ਵੋਟ ਚੋਰੀ ਦਾ ਦੋਸ਼ ਲਗਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦਾ ਸੰਵਿਧਾਨ ਬੇਸ਼ਕੀਮਤੀ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਦੇ ਮਾਣ ਲਈ 5 ਸਵਾਲਾਂ ਦਾ ਜਵਾਬ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਚੋਣ ਕਮਿਸ਼ਨ ਨੂੰ ਦੱਸਣਾ ਚਾਹੀਦਾ ਕਿ ਵੀਡੀਓ ਅਤੇ ਸੀਸੀਟੀਵੀ ਦੇ ਸਬੂਤ ਕਿਉਂ ਅਤੇ ਕਿਸ ਦੇ ਕਹਿਣ 'ਤੇ ਮਿਟਾਏ ਜਾ ਰਹੇ ਹਨ। ਸਵਾਲ ਹੈ ਕਿ ਕਮਿਸ਼ਨ ਕੀ ਭਾਜਪਾ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਹੈ।

ਸ਼੍ਰੀ ਗਾਂਧੀ ਨੇ ਕਿਹਾ,''ਚੋਣ ਕਮਿਸ਼ਨ ਤੋਂ 5 ਸਵਾਲ ਹਨ ਅਤੇ ਦੇਸ਼ ਇਨ੍ਹਾਂ ਦਾ ਜਵਾਬ ਚਾਹੁੰਦਾ ਹੈ। ਪਹਿਲਾ ਸਵਾਲ ਹੈ ਕਿ ਵਿਰੋਧੀ ਧਿਰ ਨੂੰ ਡਿਜੀਟਲ ਵੋਟਰ ਲਿਸਟ ਕਿਉਂ ਨਹੀਂ ਮਿਲ ਰਹੀ। ਕੀ ਲੁਕਾ ਰਹੇ ਹੋ। ਦੂਜਾ ਹੈ ਕਿ ਸੀਸੀਟੀਵੀ ਅਤੇ ਵੀਡੀਓ ਸਬੂਤ ਮਿਟਾਏ ਜਾ ਰਹੇ ਹਨ- ਕਿਉਂ ਅਤੇ ਕਿਸ ਦੇ ਕਹਿਣ 'ਤੇ। ਤੀਜਾ ਹੈ- ਫਰਜ਼ੀ ਵੋਟਿੰਗ ਅਤੇ ਵੋਟਰ ਲਿਸਟ 'ਚ ਗੜਬੜੀ ਕੀਤੀ ਗਈ-ਕਿਉਂ। ਚੌਥਾ ਸਵਾਲ ਵਿਰੋਧੀ ਨੇਤਾਵਾਂ ਨੂੰ ਕਿਉਂ ਡਰਾਇਆ ਜਾ ਰਿਹਾ ਹੈ ਅਤੇ 5ਵਾਂ ਸਵਾਲ- ਸਾਫ-ਸਾਫ ਦੱਸੋ- ਕੀ ਭਾਰਤ ਦਾ ਚੋਣ ਕਮਿਸ਼ਨ ਹੁਣ ਭਾਜਪਾ ਦਾ ਏਜੰਟ ਬਣ ਚੁੱਕਿਆ ਹੈ।'' ਉਨ੍ਹਾਂ ਕਿਹਾ ਕਿ ਕਮਿਸ਼ਨ ਨੂੰ ਸਮਝਣਾ ਚਾਹੀਦਾ ਕਿ ਭਾਰਤ ਦਾ ਲੋਕਤੰਤਰ ਬੇਸ਼ਕੀਮਤੀ ਹੈ- ਇਸ ਦੀ ਚੋਰੀ ਦਾ ਅੰਜਾਮ ਬਹੁਤ ਭਿਆਨਕ ਹੋਵੇਗਾ। ਹੁਣ ਜਨਤਾ ਬੋਲ ਰਹੀ ਹੈ- ਬਹੁਤ ਹੋਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Raksha Bandhan 2025: ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਭੈਣਾਂ ਸਜਾਉਣ ਰੱਖੜੀ ਦੀ ਥਾਲੀ, ਮਿਲੇਗਾ ਸ਼ੁਭ ਫ਼ਲ
NEXT STORY