ਨਵੀਂ ਦਿੱਲੀ (ਭਾਸ਼ਾ) - ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇਕ ਉਸਾਰੀ ਅਧੀਨ ਪ੍ਰਾਜੈਕਟ ’ਚ ਦੁਕਾਨਾਂ ਦੇਣ ਦਾ ਵਾਅਦਾ ਕਰ ਕੇ ਇਕ ਵਪਾਰੀ ਨਾਲ 2.70 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਕ ਅਧਿਕਾਰੀ ਨੇ ਸੋਮਵਾਰ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਨੇ ਜੈਨ (55) ਤੇ ਉਸ ਦੀ ਪਤਨੀ ਆਸ਼ਾ ਜੈਨ (52) ਵਜੋਂ ਹੋਈ ਹੈ।
ਪਤੀ-ਪਤਨੀ ਨੇ ਸ਼ਿਕਾਇਤਕਰਤਾ ਵਰਿੰਦਰ ਕਥੂਰੀਆ ਨੂੰ ਪ੍ਰਸਤਾਵਿਤ ਵਪਾਰਕ ਕੰਪਲੈਕਸ ’ਚ ਤਿੰਨ ਦੁਕਾਨਾਂ ਬੁੱਕ ਕਰਨ ਦਾ ਲਾਲਚ ਦਿੱਤਾ। ਮੁਲਜ਼ਮਾਂ ਨੇ ਝੂਠਾ ਦਾਅਵਾ ਕੀਤਾ ਕਿ ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਨੇ ਖਾਲੀ ਜ਼ਮੀਨ ਦਾ ਕਬਜ਼ਾ ਉਨ੍ਹਾਂ ਨੂੰ ਸੌਂਪ ਦਿੱਤਾ ਹੈ।
ਬਿਆਨ ਅਨੁਸਾਰ ਪਤੀ-ਪਤਨੀ ’ਤੇ ਭਰੋਸਾ ਕਰਦੇ ਹੋਏ ਕਥੂਰੀਆ ਨੇ 1 ਜਨਵਰੀ, 2016 ਨੂੰ 2.70 ਕਰੋੜ ਰੁਪਏ ਦਾ ਭੁਗਤਾਨ ਕੀਤਾ ਤੇ ਕਬਜ਼ਾ ਮਿਲਣ ਤੋਂ ਬਾਅਦ ਬਾਕੀ 74.6 ਲੱਖ ਰੁਪਏ ਦਾ ਭੁਗਤਾਨ ਕਰਨ ਲਈ ਇਕ ਸਮਝੌਤਾ ਕੀਤਾ।
ਬਾਅਦ ’ਚ ਪਤਾ ਲੱਗਾ ਕਿ ਨੇ ਮੁਲਜ਼ਮਾਂ ਨੇ 8 ਅਪ੍ਰੈਲ, 2016 ਨੂੰ ਜਾਇਦਾਦ ਇਕ ਵਿੱਤੀ ਕੰਪਨੀ ਨੂੰ ਗਿਰਵੀ ਰੱਖ ਦਿੱਤੀ ਸੀ। ਕਰਜ਼ੇ ਦੀ ਅਦਾਇਗੀ ’ਚ ਦੇਰੀ ਹੋਣ ਕਾਰਨ ਜਾਇਦਾਦ ਦੀ ਨਿਲਾਮੀ ਕੀਤੀ ਗਈ ਤੇ ਅੰਤ ’ਚ ਉਸ ਨੂੰ ਢਾਹ ਦਿੱਤਾ ਗਿਆ ਜਿਸ ਕਾਰਨ ਸ਼ਿਕਾਇਤਕਰਤਾ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ।
ਅਪਰਾਧ ਦੀ ਕੋਈ ਸਰਹੱਦ ਨਾ ਹੋਣ ਕਾਰਨ ਫਾਰੈਂਸਿਕ ਵਿਗਿਆਨ ਦੀ ਅਹਿਮੀਅਤ ਕਈ ਗੁਣਾ ਵਧੀ : ਸ਼ਾਹ
NEXT STORY