ਮਹਾਸਮੁੰਦ (ਪੀ.ਟੀ.ਆਈ.) : ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਸਰਕਾਰੀ ਕਰਮਚਾਰੀ, ਉਸਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਉਸਦੇ ਸਰਕਾਰੀ ਨਿਵਾਸ ਸਥਾਨ 'ਤੇ ਮ੍ਰਿਤਕ ਪਾਏ ਗਏ। ਪੁਲਸ ਨੂੰ ਸ਼ੱਕ ਹੈ ਕਿ ਵਿਅਕਤੀ ਨੇ ਬਾਕੀ ਤਿੰਨਾਂ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬਸੰਤ ਪਟੇਲ (41), ਪਤਨੀ ਭਾਰਤੀ (38), ਧੀ ਸੇਜਲ (11) ਅਤੇ ਪੁੱਤਰ ਕਿਆਂਸ਼ (4) ਵਜੋਂ ਹੋਈ ਹੈ।
ਰਾਜ ਦੇ ਆਦਿਵਾਸੀ ਭਲਾਈ ਵਿਭਾਗ ਦੇ ਬਾਗਬਾਹਰਾ ਵਿਕਾਸ ਬਲਾਕ ਦਫਤਰ ਵਿੱਚ ਤਾਇਨਾਤ ਚਪੜਾਸੀ ਪਟੇਲ, ਬਾਗਬਾਹਰਾ ਕਸਬੇ ਵਿੱਚ ਹਾਊਸਿੰਗ ਬੋਰਡ ਕਲੋਨੀ ਵਿੱਚ ਇੱਕ ਸਰਕਾਰੀ ਅਪਾਰਟਮੈਂਟ ਵਿੱਚ ਰਹਿੰਦਾ ਸੀ। ਕਿਉਂਕਿ ਸਵੇਰੇ ਦੇਰ ਤੱਕ ਘਰ ਵਿੱਚ ਕੋਈ ਹਰਕਤ ਨਹੀਂ ਹੋ ਰਹੀ ਸੀ, ਗੁਆਂਢੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਅਧਿਕਾਰੀ ਨੇ ਕਿਹਾ ਕਿ ਜਦੋਂ ਪੁਲਸ ਕਰਮਚਾਰੀਆਂ ਨੇ ਦਰਵਾਜ਼ਾ ਤੋੜਿਆ ਤਾਂ ਪਟੇਲ ਛੱਤ ਨਾਲ ਲਟਕਿਆ ਹੋਇਆ ਮਿਲਿਆ ਜਦੋਂ ਕਿ ਬਾਕੀ ਤਿੰਨ ਬਿਸਤਰੇ 'ਤੇ ਮ੍ਰਿਤਕ ਪਏ ਸਨ।
ਸ਼ੱਕ ਹੈ ਕਿ ਵਿਅਕਤੀ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਅਧਿਕਾਰੀ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSF ਜਵਾਨ ਦੀ ਸੁਰੱਖਿਅਤ ਦੇਸ਼ ਵਾਪਸੀ, ਪਰਿਵਾਰ ਬੋਲਿਆ- ਆਖ਼ਰਕਾਰ ਕਬੂਲ ਹੋਈ ਸਾਡੀ ਅਰਦਾਸ
NEXT STORY