ਰਿਸੜਾ- ਪਾਕਿਸਤਾਨ ਦੀ ਹਿਰਾਸਤ ਤੋਂ ਬੁੱਧਵਾਰ ਨੂੰ ਰਿਹਾਅ ਕੀਤੇ ਗਏ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਕਾਂਸਟੇਬਲ ਪੂਰਨਮ ਸਾਹੂ ਦੇ ਪਰਿਵਾਰ ਦੇ ਮੈਂਬਰਾਂ ਨੇ ਸੁਰੱਖਿਅਤ ਵਾਪਸੀ ਲਈ ਕੇਂਦਰ ਸਰਕਾਰ ਅਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਸਾਹੂ ਦੇ ਪਰਿਵਾਰ ਨੇ ਕਿਹਾ ਕਿ ਸਾਡੀ ਅਰਦਾਸ ਆਖ਼ਰਕਾਰ ਕਬੂਲ ਹੋ ਗਈ ਹੈ। ਅੱਜ ਅਸੀਂ ਬੇਹੱਦ ਖੁਸ਼ ਹਾਂ। ਪਿਛਲੇ ਦੋ ਹਫ਼ਤੇ ਸਾਡੇ ਲਈ ਚਿੰਤਾ ਭਰੇ ਰਹੇ ਅਤੇ ਅਸੀਂ ਸੌਂ ਵੀ ਨਹੀਂ ਸਕੇ। ਅਸੀਂ ਸਾਹੂ ਦੀ ਸਲਾਮੀ ਨੂੰ ਲੈ ਕੇ ਚਿੰਤਤ ਸੀ।
ਇਹ ਵੀ ਪੜ੍ਹੋ- ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ, ਗਲਤੀ ਨਾਲ ਪਾਰ ਕੀਤੀ ਸੀ ਸਰਹੱਦ

ਸਾਹੂ ਦੇ ਪਰਿਵਾਰ ਨੇ ਕਿਹਾ ਕਿ ਹੁਣ ਸਾਨੂੰ ਉਨ੍ਹਾਂ ਨਾਲ ਗੱਲ ਕਰਨ ਅਤੇ ਵਿਅਕਤੀਗਤ ਰੂਪ ਨਾਲ ਮਿਲਣ ਦੀ ਬੇਸਬਰੀ ਨਾਲ ਉਡੀਕ ਹੈ। ਅਸੀਂ ਸਾਹੂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਅਤੇ ਬੀ. ਐੱਸ. ਐੱਫ. ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਜ਼ਾਹਰ ਕਰਦੇ ਹਾਂ। ਬੀ. ਐੱਸ. ਐੱਫ. ਦੇ ਇਕ ਬੁਲਾਰੇ ਨੇ ਕਿਹਾ ਕਿ ਸਥਾਪਤ ਪ੍ਰੋਟੋਕਾਲ ਤਹਿਤ ਸ਼ਾਂਤੀਪੂਰਨ ਤਰੀਕੇ ਨਾਲ ਇਹ ਪ੍ਰਕਿਰਿਆ ਹੋਈ ਹੈ। ਦੱਸ ਦੇਈਏ ਕਿ ਸਾਹੂ ਮੂਲ ਰੂਪ ਨਾਲ ਪੱਛਮੀ ਬੰਗਾਲ ਦੇ ਰਿਸੜਾ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ- ਹੁਣ ਕੋਈ ਵੀ ਅੱਤਵਾਦੀ ਹਮਲਾ ਹੋਇਆ ਤਾਂ ਭਾਰਤ ਉਸ ਦਾ ਮੂੰਹ-ਤੋੜ ਜਵਾਬ ਦੇਵੇਗਾ: PM ਮੋਦੀ

ਦੱਸ ਦੇਈਏ ਕਿ ਸਾਹੂ ਨੂੰ ਪਾਕਿਸਤਾਨ ਰੇਜਰਸ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਇਕ ਦਿਨ ਬਾਅਦ 23 ਅਪ੍ਰੈਲ ਨੂੰ ਫਿਰੋਜ਼ਪੁਰ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਕੋਲੋਂ ਫੜਿਆ ਸੀ। ਉਹ ਗਲਤੀ ਨਾਲ ਸਰਹੱਦ ਪਾਰ ਕਰ ਕੇ ਪਾਕਿਸਤਾਨ ਚੱਲਾ ਗਿਆ ਸੀ, ਜਿੱਥੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਬੀ. ਐੱਸ. ਐੱਫ. ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਰੇਜਰਸ ਨੇ ਸਾਹੂ ਨੂੰ ਬੁੱਧਵਾਰ ਨੂੰ ਸਵੇਰੇ 10.30 ਵਜੇ ਪੰਜਾਬ ਵਿਚ ਅਟਾਰੀ-ਵਾਹਘਾ ਬਾਰਡਰ 'ਤੇ ਭਾਰਤ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਦੇਸ਼ ਦੇ 52ਵੇਂ ਚੀਫ਼ ਜਸਟਿਸ ਬਣੇ ਬੀ. ਆਰ. ਗਵਈ, ਰਾਸ਼ਟਰਪਤੀ ਨੇ ਚੁਕਾਈ ਸਹੁੰ
‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਦੁਨੀਆ ਕਿਵੇਂ ਜਾਗੀ!
NEXT STORY