ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ 12 ਸਾਲਾ ਬੱਚੀ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਨਾਬਾਲਗ ਦੀ ਸਹਿਮਤੀ ਦਾ ਕਾਨੂੰਨ ਤਹਿਤ ਕੋਈ ਮਹੱਤਵ ਨਹੀਂ ਹੁੰਦਾ।
ਵਧੀਕ ਸੈਸ਼ਨ ਜੱਜ ਪ੍ਰੇਮਲ ਐੱਸ. ਵਿਠਲਾਨੀ ਨੇ ਦੋਸ਼ੀ ਮੁਹੰਮਦ ਰਾਸ਼ਿਦ ਤਾਹਿਦ ਆਲਮ (30) ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਦੀਆਂ ਸਬੰਧਤ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ। ਵਿਸ਼ੇਸ਼ ਸਰਕਾਰੀ ਵਕੀਲ ਰੇਖਾ ਐੱਨ. ਹਿਵਰਾਲੇ ਨੇ ਦੋਸ਼ੀ ਵਿਰੁੱਧ ਦੋਸ਼ਾਂ ਨੂੰ ਸਾਬਤ ਕਰਨ ਲਈ 7 ਗਵਾਹਾਂ ਤੋਂ ਪੁੱਛਗਿੱਛ ਕੀਤੀ। ਇਸਤਗਾਸਾ ਧਿਰ ਅਨੁਸਾਰ, ਦੋਸ਼ੀ ਵਿਆਹ ਦਾ ਝਾਂਸਾ ਦੇ ਕੇ 29 ਜੁਲਾਈ 2021 ਨੂੰ ਬੱਚੀ ਨੂੰ ਠਾਣੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।
POK ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਵਾਲੇ ਪੱਤਰਕਾਰ ਨੂੰ ਐਲਾਨਿਆ ਗਿਆ ਅੱਤਵਾਦੀ
NEXT STORY