ਲਖਨਊ— ਰਾਸ਼ਟਰੀ ਸਮਾਚਾਰ ਚੈਨਲ ਦੇ ਲਖਨਊ ਦਫ਼ਤਰ ਵਿਚ ਕੰਮ ਕਰਨ ਵਾਲੇ ਨੌਜਵਾਨ ਪੱਤਰਕਾਰ ਦੀ ਮੰਗਲਵਾਰ ਯਾਨੀ ਕਿ ਅੱਜ ਕੋਰੋਨਾ ਵਾਇਰਸ (ਕੋਵਿਡ-19) ਤੋਂ ਪਾਜ਼ੇਟਿਵ ਹੋਣ ਕਾਰਨ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਦਿੱਤੀ। ਪਰਿਵਾਰਾਂ ਨੇ ਦੱਸਿਆ ਕਿ ਨੀਲਾਂਸ਼ੂ ਸ਼ੁੱਕਲਾ (28) ਇਕ ਰਾਸ਼ਟਰੀ ਸਮਾਚਾਰ ਚੈਨਲ ਵਿਚ ਪੱਤਰਕਾਰ ਸਨ ਅਤੇ ਮੰਗਲਵਾਰ ਸਵੇਰੇ ਕਾਨਪੁਰ ਦੇ ਸੇਵਨ ਏਅਰਫੋਰਸ ਹਸਪਤਾਲ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਲਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ। ਮੁੱਖ ਮੰਤਰੀ ਨੇ ਪਰਮਾਤਮਾ ਤੋਂ ਮਰਹੂਮ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕਰਦੇ ਹੋਏ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਨੀਲਾਂਸ਼ੂ ਦੇ ਪਰਿਵਾਰਕ ਮੈਂਬਰ ਰਿਸ਼ੀ ਸ਼ੁਕਲਾ ਨੇ ਦੱਸਿਆ ਕਿ 20 ਅਗਸਤ ਨੂੰ ਨੀਲਾਂਸ਼ੂ ਕੋਰੋਨਾ ਪਾਜ਼ੇਟਿਵ ਹੋਏ ਸਨ ਅਤੇ ਉਨ੍ਹਾਂ ਦਾ ਇਲਾਜ ਕਾਨਪੁਰ ਦੇ ਸੇਵਨ ਏਅਰਫੋਰਸ ਹਸਪਤਾਲ 'ਚ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਕਾਨਪੁਰ ਦੇ ਭਗਵਾਨਦਾਸ ਘਾਟ 'ਤੇ ਕੀਤਾ ਜਾਵੇਗਾ।
ਹਰਿਆਣਾ 'ਚ ਸੜਕਾਂ ਹੋਣਗੀਆਂ ਅਪਗ੍ਰੇਡ, ਪਲਾਸਟਿਕ ਕੂੜੇ ਦਾ ਹੋਵੇਗਾ ਇਸਤੇਮਾਲ
NEXT STORY