ਜਗਰਾਓਂ (ਵੈੱਬ ਡੈਸਕ)- ਸਿੱਧਵਾਂ ਬੇਟ ਇਲਾਕੇ ਦੇ ਗੋਰਸੀਆਂ ਖਾਨ ਮੁਹੰਮਦ ਪਿੰਡ ਵਿੱਚ ਕੁਝ ਲੋਕਾਂ ਨੇ ਕਬੂਤਰ ਚੋਰੀ ਕਰਨ ਦੇ ਸ਼ੱਕ 'ਚ ਇਕ ਨੌਜਵਾਨ ਹਰਪ੍ਰੀਤ ਸਿੰਘ ਨੂੰ 20 ਫਰਵਰੀ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ। ਉਹ ਉਸ ਨੂੰ ਆਪਣੇ ਘਰ ਲੈ ਗਏ ਅਤੇ ਉਸ ਨੂੰ ਇਕ ਖੰਭੇ ਨਾਲ ਬੰਨ੍ਹ ਕੇ ਉਸ ਦੀ ਡੰਡਿਆਂ ਅਤੇ ਬੈਲਟਾਂ ਨਾਲ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ 3 ਜ਼ਿਲ੍ਹਿਆਂ ਲਈ Alert! ਮੌਸਮ ਵਿਭਾਗ ਨੇ ਕੀਤੀ 1 ਮਾਰਚ ਤੱਕ ਵੱਡੀ ਭਵਿੱਖਬਾਣੀ

ਇਸ ਦੌਰਾਨ ਹਰਪ੍ਰੀਤ ਬੇਗੁਨਾਹੀ ਦੀ ਦਲੀਲ ਦਿੰਦਾ ਰਿਹਾ ਪਰ ਦੋਸ਼ੀ ਨੌਜਵਾਨਾਂ ਨੇ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਕੁੱਟਦੇ ਰਹੇ। ਘਟਨਾ ਦਾ ਪਤਾ ਲੱਗਣ 'ਤੇ ਹਰਪ੍ਰੀਤ ਦੇ ਪਿਤਾ ਪੁਲਸ ਦੇ ਨਾਲ ਦੋਸ਼ੀ ਦੇ ਘਰ ਗਏ। ਪੁਲਸ ਮੌਕੇ 'ਤੇ ਪਹੁੰਚੀ ਹਰਪ੍ਰੀਤ ਨੂੰ ਰੱਸੀਆਂ ਤੋਂ ਆਜ਼ਾਦ ਕਰਵਾ ਕੇ ਉਸ ਨੂੰ ਪੁਲਸ ਸਟੇਸ਼ਨ ਲੈ ਗਈ। ਬਾਅਦ ਵਿੱਚ ਉਸ ਦਾ ਜਗਰਾਓਂ ਦੇ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਇਆ ਗਿਆ, ਜਿੱਥੇ ਉਸ ਦੇ ਸੱਟਾਂ ਦੀ ਪੁਸ਼ਟੀ ਹੋਈ। ਹਰਪ੍ਰੀਤ ਦੀ ਪਿੱਠ ਅਤੇ ਲੱਤਾਂ 'ਤੇ ਸੱਟਾਂ ਦੇ ਨਿਸ਼ਾਨ ਸਨ। ਹਰਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਇਕ ਪਰਿਵਾਰ ਦੇ ਕਬੂਤਰ ਚੋਰੀ ਕਰ ਲਏ ਸਨ। ਉਨ੍ਹਾਂ ਨੂੰ ਹਰਪ੍ਰੀਤ 'ਤੇ ਸ਼ੱਕ ਸੀ। ਹਰਪ੍ਰੀਤ ਨੇ ਇਸ ਤੋਂ ਇਨਕਾਰ ਕਰਦਾ ਰਿਹਾ ਪਰ ਉਨ੍ਹਾਂ ਦਾ ਦਿਲ ਨਹੀਂ ਪਸੀਜਿਆ।

ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦੀ CEC ਨੂੰ ਚਿੱਠੀ, 'ਆਪ' ਸਰਕਾਰ 'ਕਾਪੀਰਾਈਟ ਨੀਤੀ' ਰਾਹੀਂ ਵਿਰੋਧੀਆਂ ਦੀ ਆਵਾਜ਼ ਦਬਾ ਰਹੀ
ਕੋਈ ਮਾਮਲਾ ਦਰਜ ਨਹੀਂ, ਪੁਲਸ ਦੀ ਕਾਰਵਾਈ ਸਵਾਲਾਂ ਦੇ ਘੇਰੇ 'ਚ
ਕਾਮਰੇਡ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਖ਼ੁਦ ਹਰਪ੍ਰੀਤ ਨੂੰ ਦੋਸ਼ੀ ਦੇ ਘਰੋਂ ਛੁਡਵਾਇਆ। ਮੈਡੀਕਲ ਰਿਪੋਰਟ ਵਿੱਚ ਵੀ ਹਮਲੇ ਦੀ ਪੁਸ਼ਟੀ ਹੋਈ ਹੈ ਪਰ ਪੁਲਸ ਨੇ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਹੈ। ਸਿੱਧਿਆਂ ਬੇਟ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਹਮਰਾਜ ਸਿੰਘ ਨੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਵਾਪਰਿਆ ਦਰਦਨਾਕ ਹਾਦਸਾ! ਦੋ ਪ੍ਰਵਾਸੀ ਮਜ਼ਦੂਰਾਂ ਦੀ ਭਿਆਨਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਾ ਵੜਿੰਗ ਨੇ CM ਮਾਨ ਤੋਂ ਮੰਗੇ 50 ਹਜ਼ਾਰ ਰੁਪਏ! ਚੋਣ ਵਾਅਦਿਆਂ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ (ਵੀਡੀਓ)
NEXT STORY