ਆਰਾ- ਬਿਹਾਰ ਦੇ ਨਵਾਦਾ ਥਾਣਾ ਖੇਤਰ ਦੇ ਮੌਲਾਬਾਗ ਸਥਿਤ ਪੂਜਾ ਪੰਡਾਲ 'ਚ ਐਤਵਾਰ ਸਵੇਰੇ ਬਾਈਕ ਸਵਾਰ ਹਥਿਆਰਬੰਦ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਗੋਲੀਬਾਰੀ ਦੌਰਾਨ ਪੂਜਾ ਕਮੇਟੀ ਦੇ ਮੈਂਬਰ ਸਣੇ ਚਾਰ ਲੋਕਾਂ ਨੂੰ ਗੋਲੀ ਲੱਗ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਮੌਕੇ 'ਤੇ ਫਰਾਰ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਆਰਾ ਸ਼ਹਿਰ ਦੇ ਬਾਬੂ ਬਜ਼ਾਰ ਸਥਿਤ ਨਿੱਜੀ ਹਸਪਤਾਲ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਗਸ਼ਤੀ 'ਚ ਤਾਇਨਾਤ ਦਾਰੋਗਾ ਵਾਹਿਦ ਅਲੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ 'ਚ ਜੁਟ ਗਈ ਹੈ। ਪੁਲਸ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਜ਼ਖ਼ਮੀ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਉਹ ਲੋਕ ਐਤਵਾਰ ਸਵੇਰੇ ਪੰਡਾਲ 'ਚ ਕੁਰਸੀ ਲਗਾ ਕੇ ਬੈਠੇ ਹੋਏ ਸਨ। ਉਦੋਂ 2 ਬਾਈਕ ਸਵਾਰ ਹਥਿਆਰਬੰਦ ਬਦਮਾਸ਼ ਪੰਡਾਲ 'ਚ ਆਏ ਅਤੇ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਜਿਸ 'ਚ 4 ਲੋਕਾਂ ਨੂੰ ਗੋਲੀ ਲੱਗ ਗਈ। ਇਸ ਤੋਂ ਬਾਅਦ ਬਦਮਾਸ਼ ਉੱਥੋਂ ਫਰਾਰ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਸਾਮ 'ਚ ਮਹਿਸੂਸ ਹੋਏ ਜ਼ਬਰਦਸਤ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਆਏ ਲੋਕ
NEXT STORY