ਸ਼੍ਰੀਨਗਰ— ਕਸ਼ਮੀਰ ਘਾਟੀ 'ਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਦੋ ਜਵਾਨਾਂ ਨੇ ਵੀਰਵਾਰ ਨੂੰ ਕੈਂਸਰ ਪੀੜਤ ਮਹਿਲਾ ਦੀ ਮਦਦ ਲਈ ਖੂਨਦਾਨ ਕਰਨ ਲਈ ਆਪਣਾ ਰੋਜ਼ਾ ਤੋੜ ਦਿੱਤਾ। ਸੀ. ਆਰ. ਪੀ. ਐੱਫ. ਜਵਾਨਾਂ ਦੀ ਇਸ ਦਰਿਆਦਿਲੀ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਅਧਿਕਾਰੀਆਂ ਮੁਤਾਬਕ ਸੀ. ਆਰ. ਪੀ. ਐੱਫ. ਦੀ ਹੈਲਪਲਾਈਨ 'ਤੇ ਕੁਝ ਦਿਨ ਪਹਿਲਾਂ ਕਿਸ਼ਤਵਾੜ ਨਿਵਾਸੀ ਅਨਿਲ ਸਿੰਘ ਦਾ ਫੋਨ ਆਇਆ ਸੀ। ਅਨਿਲ ਸਿੰਘ ਨੂੰ ਲਿਊਕੇਮੀਆ ਨਾਲ ਪੀੜਤ ਭੈਣ ਪੂਜਾ ਦੇਵੀ ਲਈ ਜ਼ਰੂਰੀ ਖੂਨ ਇਕੱਠਾ ਕਰਨ ਲਈ ਮਦਦ ਮੰਗੀ ਸੀ। ਉਨ੍ਹਾਂ ਨੂੰ 4 ਯੂਨਿਟ ਬਲੱਡ ਦੀ ਜ਼ਰੂਰਤ ਸੀ।
ਜਾਣਕਾਰੀ ਮੁਤਾਬਕ ਇਸ ਤੋਂ ਬਾਅਦ 4 ਜਵਾਨ ਖੂਨ ਦਾਨ ਕਰਨ ਲਈ ਤਿਆਰ ਹੋ ਗਏ, ਜਿਸ 'ਚ ਸਬ ਇੰਸਪੈਕਟਰ ਸੰਜੇ ਪਾਸਵਾਨ, ਕਾਂਸਟੇਬਲ ਰਾਮਨਿਵਾਸ, ਮਦੱਸਰ ਰਸੂਲ ਭੱਟ ਅਤੇ ਮੋਹੱਮਦ ਅਸਲਮ ਮੀਰ ਸ਼ਾਮਲ ਹਨ। ਭੱਟ ਅਤੇ ਮੀਰ ਨੇ ਰਮਜਾਨ ਦੇ ਮਹੀਨੇ 'ਚ ਰੋਜ਼ਾ ਰੱਖਿਆ ਹੋਇਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਰੋਜ਼ਾ ਤੋੜਿਆ ਅਤੇ ਖੂਨ ਦਾਨ ਕੀਤਾ।
ਜ਼ਿਕਰਯੋਗ ਹੈ ਕਿ ਸੀ. ਆਰ. ਪੀ. ਐੱਫ. ਨੇ ਪਿਛਲੇ ਸਾਲ ਜੂਨ 'ਚ ਲੋਕਾਂ ਦੀ ਮਦਦ ਲਈ ਇਕ ਹੈਲਪਲਾਈਨ 'ਮਦਦਗਾਰ' ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਮਕਸਦ ਘਾਟੀ 'ਚ ਲੋਕਾਂ ਦੀ ਮਦਦ ਕਰਨਾ ਹੇ। ਇਸ ਤੋਂ ਬਾਅਦ ਸੀ. ਐੱਰ. ਪੀ. ਐੱਫ. ਨੇ ਸਰਕਾਰੀ ਹਸਪਤਾਲ 'ਚ ਨਵਜਾਤ ਦੀ ਮੁਫਤ 'ਚ ਸਰਜਰੀ ਕਰਵਾਈ ਸੀ।
ਮੋਦੀ ਜੀ, ਨੌਕਰਸ਼ਾਹਾਂ ਦੀ 'ਹੜਤਾਲ' ਖਤਮ ਕਰਾਓ : ਕੇਜਰੀਵਾਲ
NEXT STORY