ਨੈਸ਼ਨਲ ਡੈਸਕ- ਸੋਸ਼ਲ ਮੀਡੀਆ ’ਤੇ ਸੀ.ਆਰ.ਪੀ.ਐੱਫ. ਜਵਾਨਾਂ ਦਾ ਇਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ’ਚ ਇਕ ਵਿਆਹ ਕਈ ਸੀ.ਆਰ.ਪੀ.ਐੱਫ. ਜਵਾਨ ਲਾੜੀ ਦੇ ਭਰਾ ਬਣ ਕੇ ਪਹੁੰਚੇ, ਜਿਸ ਨੂੰ ਦੇਖ ਉੱਥੇ ਮੌਜੂਦ ਸਾਰੇ ਮਹਿਮਾਨ ਹੈਰਾਨ ਰਹਿ ਗਏ। ਇਸ ਵਿਆਹ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀਆਂ ਅੱਖਾਂ ’ਚੋਂ ਉਸ ਸਮੇਂ ਹੰਝੂ ਨਿਕਲ ਆਏ, ਜਦੋਂ ਸੀ.ਆਰ.ਪੀ.ਐੱਫ. ਜਵਾਨਾਂ ਨੇ ਸ਼ਹੀਦ ਦੀ ਭੈਣ ਦੇ ਵਿਆਹ ’ਚ ਭਰਾ ਦਾ ਫਰਜ਼ ਨਿਭਾਇਆ। ਦਰਅਸਲ ਇਸ ਭੈਣ ਦਾ ਸੀ.ਆਰ.ਪੀ.ਐੱਫ. ਭਰਾ ਸ਼ਹੀਦ ਹੋ ਗਿਆ ਸੀ, ਜਿਸ ਤੋਂ ਬਾਅਦ ਦੋਸਤਾਂ ਨੇ ਵਿਆਹ ’ਚ ਲਾੜੀ ਦੇ ਭਰਾ ਦਾ ਫਰਜ਼ ਨਿਭਾਇਆ।
ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਅੱਤਵਾਦ ਪੀੜਤ ਖੇਤਰ ਪੁਲਵਾਮਾ ਦੇ ਲੇਥਪੁਰਾ ’ਚ ਸਥਿਤ 110 ਬਟਾਲੀਅਨ ਸੀ.ਆਰ.ਪੀ.ਐੱਫ. ’ਚ ਤਾਇਨਾਤ ਸਿਪਾਹੀ ਸ਼ੈਲੇਂਦਰ ਪ੍ਰਤਾਪ ਸਿੰਘ ਅੱਤਵਾਦੀਆਂ ਨਾਲ ਲੜਦੇ ਹੋਏ 5 ਅਕਤੂਬਰ 2020 ਨੂੰ ਸ਼ਹੀਦ ਹੋ ਗਏ ਸਨ। ਦੇਸ਼ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਇਸ ਜਵਾਨ ਦੀ ਭੈਣ ਦੇ ਵਿਆਹ ’ਚ ਪਹੁੰਚ ਕੇ ਜਵਾਨ ਦੇ ਸਾਥੀਆਂ ਨੇ ਭਰਾ ਦਾ ਫਰਜ਼ ਅਦਾ ਕੀਤਾ। ਰਾਏਬਰੇਲੀ ਦੇ ਸ਼ਹੀਦ ਜਵਾਨ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਭੈਣ ਜੋਤੀ ਸਿੰਘ ਦਾ 13 ਦਸੰਬਰ 2021 ਨੂੰ ਵਿਆਹ ਹੋਇਆ। ਸਮਾਰੋਹ ’ਚ ਸ਼ਾਮਲ ਹੋਏ ਮਹਿਮਾਨਾਂ ਦਰਮਿਆਨ ਜਦੋਂ ਵਿਆਹ ’ਚ ਅਚਾਨਕ ਸੀ.ਆਰ.ਪੀ.ਐੱਫ. ਜਵਾਨ ਪਹੁੰਚੇ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਨੇ ਨਾ ਸਿਰਫ਼ ਵਿਆਹ ਦੀਆਂ ਰਸਮਾਂ ’ਚ ਹਿੱਸਾ ਲਿਆ ਸਗੋਂ ਇਕ ਭਰਾ ਦੀ ਤਰ੍ਹਾਂ ਆਪਣੀ ਭੈਣਨੂੰ ਆਸ਼ੀਰਵਾਦ ਅਤੇ ਤੋਹਫ਼ੇ ਦਿੱਤੇ।
ਲਖਬੀਰ ਕਤਲਕਾਂਡ : ਹਰਿਆਣਾ ਪੁਲਸ ਨੂੰ ਚਕਮਾ ਦੇ ਕੁੰਡਲੀ ਬਾਰਡਰ ਤੋਂ ਫਰਾਰ ਹੋਇਆ ਅਮਨਦੀਪ ਸਿੰਘ
NEXT STORY