ਗਾਂਧੀਨਗਰ-ਅੱਜ ਗੁਜਰਾਤ 'ਚ ਡਾਂਡੀ ਮਾਰਚ ਦੀ ਵਰ੍ਰੇਗੰਢ ਮੌਕੇ ਸਾਬਰਮਤੀ ਆਸ਼ਰਮ 'ਚ ਆਯੋਜਿਤ ਪ੍ਰਾਰਥਨਾ ਸਭਾ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮਹਾਂ ਸਕੱਤਰ ਪ੍ਰਿਯੰਕਾ ਵਾਡਰਾ ਅਤੇ ਯੂ. ਪੀ. ਏ. ਚੇਅਰਪਰਸਨ ਸੋਨੀਆ ਗਾਂਧੀ ਸਮੇਤ ਕਈ ਦਿੱਗਜ਼ ਨੇਤਾ ਵੀ ਪਹੁੰਚੇ ਹਨ। ਪ੍ਰਾਰਥਨਾ ਸਭਾ ਤੋਂ ਬਾਅਦ ਸਰਦਾਰ ਪਟੇਲ ਸਮਾਰਕ 'ਚ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ) ਦੀ ਬੈਠਕ ਹੋਈ। ਰਾਹੁਲ ਗਾਂਧੀ ਨੇ ਗਾਂਧੀਨਗਰ 'ਚ ਵਰਕਰਾਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਅੱਜ 58 ਸਾਲਾਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਗੁਜਰਾਤ 'ਚ ਹੋਈ ਹੈ। ਇਹ ਬੈਠਕ ਅਸੀਂ ਗੁਜਰਾਤ 'ਚ ਇਸ ਲਈ ਕੀਤੀ ਹੈ, ਕਿਉਂਕਿ ਦੇਸ਼ 'ਚ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ ਅਤੇ ਇਹ ਦੋਵੇਂ ਵਿਚਾਰਧਾਰਾਵਾਂ ਗੁਜਰਾਤ ਤੋਂ ਨਿਕਲ ਰਹੀਆਂ ਹਨ।
ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ-
-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਸ ਵਾਰ ਵੀ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਦੋਵੇਂ ਵਿਚਾਰਧਾਰਾਵਾਂ ਗੁਜਰਾਤ ਤੋਂ ਹਨ। ਇਕ ਪਾਸੇ ਮਹਾਤਮਾ ਗਾਂਧੀ ਹਨ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਨੂੰ ਬਣਾਉਣ 'ਚ ਲਗਾ ਦਿੱਤਾ ਹੈ ਅਤੇ ਦੂਜੇ ਪਾਸੇ ਸ਼ਕਤੀਆਂ ਇਸ ਵਿਚਾਰਧਾਰਾ ਨੂੰ ਕਮਜ਼ੋਰ ਕਰਨ 'ਚ ਲੱਗੀਆਂ ਹਨ।
-ਉਨ੍ਹਾਂ ਨੇ ਕਿਹਾ ਹੈ ਕਿ ਇਤਿਹਾਸ 'ਚ ਪਹਿਲੀ ਵਾਰ ਸੁਪਰੀਮ ਕੋਰਟ ਦੇ 4 ਜੱਜ ਪ੍ਰੈਸ ਕਾਨਫਰੰਸ ਕਰਨ ਆਏ।
-ਅੱਜ ਦੇਸ਼ ਦੀ ਸੰਸਥਾਵਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਮੇਕ ਇਨ ਇੰਡੀਆ, ਸਟਾਰਟ ਅਪ ਇੰਡੀਆ ਦੀ ਗੱਲ ਕਰਦੇ ਹਨ ਪਰ ਨੌਜਵਾਨ ਅੱਜ ਨੌਕਰੀ ਕਰਨ ਲਈ ਭਟਕਾ ਰਿਹਾ ਹੈ।
-ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੇ ਉਦਯੋਗਪਤੀਆਂ ਦਾ ਕਰਜ਼ਾ ਮਾਫ ਕਰ ਦਿੱਤਾ ਜਾਂਦਾ ਹੈ ਪਰ ਇਨ੍ਹਾਂ ਦੀ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕਰਦੀ ਹੈ।
-ਉਨ੍ਹਾਂ ਨੇ ਕਿਹਾ ਹੈ ਕਿ ਤਿੰਨ ਸੁਬਿਆਂ ਮੱਧਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ 'ਚ ਅਸੀਂ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਅਸੀਂ 2 ਦਿਨਾਂ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮਾਫ ਕਰਕੇ ਪੂਰਾ ਕੀਤਾ।
-'ਅਸੀਂ ਜੋ ਕਹਿੰਦੇ ਹਾਂ, ਉਹ ਕਰ ਕੇ ਵੀ ਦਿਖਾਉਂਦੇ ਹਾਂ'- ਰਾਹੁਲ ਗਾਂਧੀ
-ਪੁਲਵਾਮਾ ਹਮਲਾ ਕਰਵਾਉਣ ਵਾਲਾ ਮਸੂਦ ਅਜ਼ਹਰ ਨੂੰ ਜੇਲ ਤੋਂ ਕਿਸਨੇ ਛੁਡਾਇਆ।
-ਕਾਂਗਰਸ ਪਾਰਟੀ ਦੀ ਸਰਕਾਰ ਨੇ ਉਸ ਨੂੰ ਜੇਲ 'ਚ ਭੇਜਿਆ ਸੀ ਪਰ ਬੀ. ਜੇ. ਪੀ. ਸਰਕਾਰ ਨੇ ਉਸ ਨੂੰ ਕੰਧਾਰ ਭੇਜ ਦਿੱਤਾ।
- 5 ਸਾਲਾਂ 'ਚ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਹੈ ਪਰ ਏਅਰਫੋਰਸ ਦੇ 30 ਹਜ਼ਾਰ ਕਰੋੜ ਆਪਣੇ ਦੋਸਤ ਅਨਿਲ ਅੰਬਾਨੀ ਦੀ ਜੇਬ 'ਚ ਪਾ ਦਿੱਤੇ।
-ਦੇਸ਼ 'ਚ ਅਚਾਨਕ ਨੋਟਬੰਦੀ ਲਾਗੂ ਕਰ ਦਿੱਤੀ ਅਤੇ ਕਰੋੜਾ ਲੋਕ ਲਾਈਨਾਂ 'ਚ ਖੜੇ ਕਰ ਦਿੱਤੇ।
-ਤੁਸੀਂ ਕਦੇ ਅੰਬਾਨੀ, ਨੀਰਵ ਮੋਦੀ ਵਰਗੇ ਲੋਕਾਂ ਨੂੰ ਨੋਟਬੰਦੀ ਦੌਰਾਨ ਲਾਈਨਾਂ 'ਚ ਖੜ੍ਹੇ ਹੋਏ ਦੇਖਿਆ।
ਜ਼ਿਕਰਯੋਗ ਹੈ ਕਿ 1930 'ਚ ਅੱਜ ਦੇ ਦਿਨ ਹੀ ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਯਾਤਰਾ ਦੀ ਸ਼ੁਰੂਆਤ ਕੀਤੀ ਸੀ।
ਹਾਰਦਿਕ ਪਟੇਲ ਨੇ ਫੜਿਆ ਕਾਂਗਰਸ ਦਾ ਪੱਲਾ
NEXT STORY