ਅਯੁੱਧਿਆ : ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਅਯੁੱਧਿਆ ਸਥਿਤ ਰਾਮ ਮੰਦਰ ਵਿੱਚ ਰਾਮਲਲਾ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਨਵੀਂ ਵਿਵਸਥਾ ਤਹਿਤ ਹੁਣ ਸ਼ਰਧਾਲੂ ਆਪਣੀ ਤੈਅ ਯਾਤਰਾ ਤੋਂ 90 ਦਿਨ ਪਹਿਲਾਂ ਤੱਕ ਆਨਲਾਈਨ 'ਸੁਗਮ ਦਰਸ਼ਨ ਪਾਸ' ਲਈ ਬੁਕਿੰਗ ਕਰ ਸਕਣਗੇ, ਜਦਕਿ ਪਹਿਲਾਂ ਇਹ ਸੀਮਾ ਮਹਿਜ਼ 15 ਦਿਨਾਂ ਦੀ ਸੀ। ਇਸ ਤੋਂ ਇਲਾਵਾ ਟਰੱਸਟ ਨੇ ਰੋਜ਼ਾਨਾ ਉਪਲੱਬਧ ਆਨਲਾਈਨ ਪਾਸਾਂ ਦੀ ਗਿਣਤੀ ਵੀ 975 ਤੋਂ ਵਧਾ ਕੇ 2,000 ਕਰ ਦਿੱਤੀ ਹੈ।
ਟਰੱਸਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੁਗਮ ਦਰਸ਼ਨ ਪਾਸ ਤੈਅ ਯਾਤਰਾ ਤੋਂ ਪਹਿਲਾਂ 7 ਵੱਖ-ਵੱਖ ਪੜਾਆਂ ਵਿੱਚ ਜਾਰੀ ਕੀਤੇ ਜਾਣਗੇ— 90, 62, 30, 14, 7, 3 ਅਤੇ 1 ਦਿਨ ਪਹਿਲਾਂ। ਇਸ ਤੋਂ ਇਲਾਵਾ 8ਵੇਂ ਪੜਾਅ ਵਿੱਚ ਉਨ੍ਹਾਂ ਸ਼ਰਧਾਲੂਆਂ ਲਈ ਉਸੇ ਦਿਨ ਦੇ 'ਤਤਕਾਲ ਪਾਸ' ਉਪਲੱਬਧ ਹੋਣਗੇ ਜੋ ਘੱਟ ਸਮੇਂ ਵਿੱਚ ਦਰਸ਼ਨ ਕਰਨਾ ਚਾਹੁੰਦੇ ਹਨ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਪੜਾਅਬੱਧ ਕਰਨ ਦਾ ਮੁੱਖ ਮਨੋਰਥ ਦੂਰ-ਦੁਰਾਡੇ ਦੇ ਸ਼ਹਿਰਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ ਦਾ ਪ੍ਰਬੰਧ ਕਰਨ ਲਈ ਪੂਰਾ ਸਮਾਂ ਅਤੇ ਬਰਾਬਰ ਮੌਕਾ ਦੇਣਾ ਹੈ।
ਆਟੋਮੇਟਿਡ ਅਤੇ ਗਲਤ ਬੁਕਿੰਗ ਨੂੰ ਰੋਕਣ ਲਈ ਟਰੱਸਟ ਵੱਲੋਂ ਇੱਕ ਵੈਰੀਫਿਕੇਸ਼ਨ-ਬੇਸਡ ਬੁਕਿੰਗ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ। ਪ੍ਰਸਤਾਵਿਤ ਪ੍ਰਕਿਰਿਆ ਤਹਿਤ ਐਡਵਾਂਸ ਬੁਕਿੰਗ ਤੁਰੰਤ ਕਨਫਰਮ ਨਹੀਂ ਹੋਵੇਗੀ, ਸਗੋਂ ਤਕਨੀਕੀ ਜਾਂਚ ਤੋਂ ਬਾਅਦ 24 ਤੋਂ 48 ਘੰਟਿਆਂ ਦੇ ਅੰਦਰ ਆਵੇਦਨ 'ਤੇ ਫੈਸਲਾ ਲਿਆ ਜਾਵੇਗਾ। ਹਾਲਾਂਕਿ, ਉਸੇ ਦਿਨ ਦੇ ਤਤਕਾਲ ਪਾਸ ਲਈ ਇਹ ਵੇਟਿੰਗ ਪੀਰੀਅਡ ਲਾਗੂ ਨਹੀਂ ਹੋਵੇਗਾ।
ਟਰੱਸਟ ਨੇ ਸਪੱਸ਼ਟ ਕੀਤਾ ਹੈ ਕਿ ਰਾਮਲਲਾ ਦੇ ਸੁਗਮ ਦਰਸ਼ਨ ਪਾਸ ਪੂਰੀ ਤਰ੍ਹਾਂ ਮੁਫ਼ਤ ਹਨ। ਸ਼ਰਧਾਲੂ ਅਧਿਕਾਰਤ ਵੈੱਬਸਾਈਟ (online.srjbtkshetra.org) ਤੋਂ ਆਨਲਾਈਨ ਬੁਕਿੰਗ ਕਰ ਸਕਦੇ ਹਨ। ਟਰੱਸਟ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਪਾਸ ਪ੍ਰਾਪਤ ਕਰਨ ਲਈ ਕਿਸੇ ਵੀ ਵਿਚੋਲੇ ਜਾਂ ਅਣ-ਧਿਕਾਰਤ ਵਿਅਕਤੀ ਨੂੰ ਪੈਸੇ ਨਾ ਦਿੱਤੇ ਜਾਣ।
'ਟਾਈਗਰ ਸ਼੍ਰੌਫ 'ਤੇ ਫਾਇਰਿੰਗ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਭਾਸ਼ਾ 'ਚ ਮਿਲੇਗਾ ਜਵਾਬ': ਡਿਪਟੀ CM ਏਕਨਾਥ ਸ਼ਿੰਦੇ
NEXT STORY