ਹਿਮਾਚਲ ਪ੍ਰਦੇਸ਼— ਇੱਥੋਂ ਦੇ ਹਮੀਰਪੁਰ ਜ਼ਿਲੇ 'ਚ ਬੇਟੇ ਦੀ ਮੌਤ ਹੋ ਜਾਣ 'ਤੇ ਸੱਸ-ਸਹੁਰੇ ਵੱਲੋਂ ਨੂੰਹ ਦਾ ਵਿਆਹ ਬੇਟੀ ਦੀ ਤਰ੍ਹਾਂ ਕਰਵਾ ਕੇ ਉਸ ਦਾ ਘਰ ਵਸਾਇਆ ਗਿਆ ਹੈ। ਭਾਰਤੀ ਫੌਜ 'ਚ ਰਹਿੰਦੇ ਹੋਏ ਭਗਵਾਨ ਦਾਸ ਨੇ ਜਿੱਥੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਸੀ, ਉੱਥੇ ਹੀ ਹੁਣ ਰਿਟਾਇਰਮੈਂਟ ਤੋਂ ਬਾਅਦ ਮਹਿਲਾ ਅਧਿਕਾਰਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ 'ਚ ਵੀ ਜੁਟੇ ਹਨ। ਇਨ੍ਹਾਂ ਨੇ ਆਪਣੇ ਦੋਹਾਂ ਬੇਟਿਆਂ ਨੂੰ ਵੀ ਫੌਜ 'ਚ ਭੇਜਿਆ ਪਰ ਛੋਟੇ ਬੇਟੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ, ਉਸ ਸਮੇਂ ਉਸ ਦੇ ਵਿਆਹ ਨੂੰ ਸਿਰਫ 23 ਦਿਨ ਹੋਏ ਸਨ, ਅਜਿਹੇ 'ਚ ਇਸ ਪਰਿਵਾਰ ਨੇ ਨੂੰਹ ਨੂੰ ਜਿੱਥੇ ਇਕ ਸਾਲ ਤੱਕ ਆਪਣੇ ਕੋਲ ਰੱਖ ਕੇ ਉਸ ਨੂੰ ਬੇਟੀ ਦਾ ਦਰਜਾ ਦਿੱਤਾ, ਉੱਥੇ ਹੀ ਉਸ ਨੂੰ ਆਪਣੇ ਘਰ ਤੋਂ ਬੇਟੀ ਦੀ ਤਰ੍ਹਾਂ ਵਿਦਾ ਵੀ ਕੀਤਾ। ਸੱਸ ਬਿਮਲਾ ਦੇਵੀ ਨੇ ਵੀ ਨੂੰਹ ਬੇਟੀ ਮੰਨਦੇ ਹੋਏ ਉਸ ਨੂੰ ਵਿਆਹ 'ਤੇ ਲੱਖਾਂ ਦੀ ਰਾਸ਼ੀ ਵੀ ਦੇ ਦਿੱਤੀ, ਉੱਥੇ ਹੀ ਉਨ੍ਹਾਂ ਨੇ ਬੇਟੇ ਦੀ ਲੱਗੀ ਸੈਨਾ ਪੈਨਸ਼ਨ ਨੂੰ ਵੀ ਸਾਰੀਆਂ ਰਸਮਾਂ ਪੂਰੀਆਂ ਕਰ ਕੇ ਉਸ ਦੇ ਨਾਂ ਕਰ ਦਿੱਤਾ।
ਛੋਟੇ ਬੇਟੇ ਦੀ ਸੜਕ ਹਾਦਸੇ 'ਚ ਹੋ ਗਈ ਮੌਤ
ਭਗਵਾਨ ਦਾਸ ਦੇ ਛੋਟੇ ਬੇਟੇ ਨਰੇਸ਼ ਕੁਮਾਰ ਫੌਜ ਦੇ ਜੈਕ ਰਾਈਫਲ 'ਚ ਸਨ, ਉਨ੍ਹਾਂ ਦੀ 9 ਅਗਸਤ 2016 ਨੂੰ ਛੁੱਟੀ ਦੌਰਾਨ ਸੜਕ ਹਾਦਸੇ 'ਚ ਮੌਤ ਹੋ ਗਈ ਸੀ, ਉਸ ਸਮੇਂ ਵਿਆਹ ਨੂੰ ਸਿਰਫ 23 ਦਿਨ ਹੋਏ ਸਨ, ਉਨ੍ਹਾਂ ਨੇ ਨੂੰਹ ਨੀਲਮ ਕੁਮਾਰੀ ਨੂੰ ਇਕ ਸਾਲ ਤੱਕ ਬੇਟੇ ਦੀ ਮੌਤ ਤੋਂ ਬਾਅਦ ਬੇਟੀ ਮੰਨ ਕੇ ਘਰ 'ਚ ਰੱਖਿਆ ਅਤੇ ਫਿਰ 2 ਮਹੀਨੇ ਪਹਿਲਾਂ ਉਨ੍ਹਾਂ ਨੇ ਨਿਯਮਾਂ ਦੇ ਅਧੀਨ ਨੂੰਹ ਨੂੰ ਬੇਟੀ ਦੀ ਤਰ੍ਹਾਂ ਵਿਦਾ ਕਰ ਦਿੱਤਾ।
ਸ਼ਰਦ ਧੜਾ ਬਣਾਏਗਾ ਨਵੀਂ ਪਾਰਟੀ, 20 ਫਰਵਰੀ ਨੂੰ ਹੋਵੇਗਾ ਐਲਾਨ
NEXT STORY