ਤਮਿਲਨਾਡੂ—ਵਿਰੁਧ ਨਗਰ ਜ਼ਿਲੇ ਦੇ ਰਾਜਾਪਲਅਮ ਦੇ ਨੇੜੇ ਕਾਰ ਦੇ ਇਕ ਟਰੱਕ ਨਾਲ ਟਕਰਾਉਣ ਕਾਰਣ ਦੋ ਔਰਤਾਂ ਸਮੇਤ ਇਕ ਹੀ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਾਰ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜ਼ਖਮੀ ਇਕ ਵਿਅਕਤੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਹਾਦਸੇ 'ਚ ਜ਼ਖਮੀ 2 ਹੋਰ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਬੈਂਗਲੁਰੂ ਦਾ ਰਹਿਣ ਵਾਲਾ ਪਰਿਵਾਰ ਕੇਰਲ ਦੀ ਯਾਤਰਾ 'ਤੇ ਗਿਆ ਸੀ ਅਤੇ ਤਿਰੂਵਨੰਤਪੂਰਮ ਤੋਂ ਕਾਰ 'ਚ ਵਾਪਸ ਪਰਤ ਰਹੇ ਸੀ। ਇਸੇ ਦੌਰਾਨ ਕਾਰ ਦੀ ਟੱਕਰ ਇਕ ਟਰੱਕ ਨਾਲ ਹੋ ਗਈ। ਟਰੱਕ ਦੇ ਡਰਾਇਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸਲਮਾਨ ਖਾਨ ਪਹੁੰਚੇ ਆਪਣੇ ਘਰ, ਬਾਲਕਨੀ ਤੋਂ ਕੀਤਾ ਫੈਂਸ ਦਾ ਧੰਨਵਾਦ
NEXT STORY