ਹੈਦਰਾਬਾਦ (ਭਾਸ਼ਾ)- ਇਥੋਂ ਦੀ ਇਕ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਵਿਰੁੱਧ ਮਾਣਹਾਨੀ ਦੇ ਇਕ ਮਾਮਲੇ ਵਿਚ ਉਸ ਦੇ ਸਾਹਮਣੇ ਹਾਜ਼ਰ ਨਾ ਹੋਣ ਨੂੰ ਲੈ ਕੇ ਸੋਮਵਾਰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ। ਇਹ ਮਾਮਲਾ ਉਨ੍ਹਾਂ ਵਿਰੁੱਧ 2017 ਵਿਚ ਦਾਇਰ ਕੀਤਾ ਗਿਆ ਸੀ। ਮਾਣਹਾਨੀ ਦਾ ਇਹ ਮਾਮਲਾ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਨੇਤਾ ਐੱਸ. ਏ. ਹੁਸੈਨ ਅਨਵਰ ਨੇ ਦਾਇਰ ਕੀਤਾ ਸੀ।
ਉਨ੍ਹਾਂ ਦੋਸ਼ ਲਾਇਆ ਸੀ ਕਿ ਦਿਗਵਿਜੇ ਸਿੰਘ ਨੇ ਇਹ ਕਹਿ ਕੇ ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੂਦੀਨ ਓਵੈਸੀ ਦੀ ਮਾਣਹਾਨੀ ਕੀਤੀ ਸੀ ਕਿ ਹੈਦਰਾਬਾਦ ਦੇ ਸੰਸਦ ਮੈਂਬਰ ਦੀ ਪਾਰਟੀ ਵਿੱਤੀ ਲਾਭਾਂ ਲਈ ਦੂਜੇ ਸੂਬਿਆਂ ਵਿਚ ਚੋਣਾਂ ਲੜ ਰਹੀ ਹੈ। ਪਟੀਸ਼ਨਕਰਤਾ ਦੇ ਵਕੀਲ ਮੁਹੰਮਦ ਆਸਿਫ ਅਮਜ਼ਦ ਨੇ ਕਿਹਾ ਕਿ ਉਨ੍ਹਾਂ ਦਿਗਵਿਜੇ ਸਿੰਘ ਅਤੇ ਲੇਖ ਪ੍ਰਕਾਸ਼ਿਤ ਕਰਨ ਵਾਲੀ ਇਕ ਉਰਦੂ ਰੋਜ਼ਾਨਾ ਅਖਬਾਰ ਦੇ ਸੰਪਾਦਕ ਨੂੰ ਵੀ ਕਾਨੂੰਨੀ ਨੋਟਿਸ ਭੇਜੇ ਸਨ ਅਤੇ ਮੁਆਫੀ ਮੰਗਣ ਲਈ ਕਿਹਾ ਸੀ। ਦੋਹਾਂ ਨੇ ਜਵਾਬ ਨਹੀਂ ਦਿੱਤਾ ਜਿਸ ਪਿੱਛੋਂ ਉਨ੍ਹਾਂ ਅਦਾਲਤ ਦਾ ਰੁਖ ਕੀਤਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਚਾਟ ਦੀ ਦੁਕਾਨ 'ਤੇ ਗਾਹਕ ਬਿਠਾਉਣ ਨੂੰ ਲੈ ਕੇ ਖੂਨੀ ਸੰਘਰਸ਼, ਵੀਡੀਓ ਵਾਇਰਲ
NEXT STORY