ਨਵੀਂ ਦਿੱਲੀ- ਦਿੱਲੀ ’ਚ ਓਮੀਕ੍ਰੋਨ ਦਾ ਮਿਲਿਆ ਪਹਿਲਾ ਪੀੜਤ ਮਰੀਜ਼ ਹੁਣ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਚੁਕਿਆ ਹੈ। ਲੋਕਨਾਇਕ ਹਸਪਤਾਲ ਤੋਂ ਸੋਮਵਾਰ ਨੂੰ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਹੁਣ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ, ਹਾਲਾਂਕਿ ਉਸ ਨੂੰ ਇਕ ਹਫ਼ਤੇ ਲਈ ਆਈਸੋਲੇਸ਼ਨ ’ਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮਰੀਜ਼ ਦੀ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋਣ ਕਾਰਨ ਉਸ ਨੂੰ ਵੱਧ ਲੋਕਾਂ ਨਾਲ ਸੰਪਰਕ ’ਚ ਨਹੀਂ ਆਉਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਔਰਤਾਂ ਨੂੰ ਲੈ ਕੇ ਟਿੱਪਣੀ ’ਤੇ ਵਿਵਾਦ : CBSE ਨੇ 10ਵੀਂ ਦੇ ਪੇਪਰ ਤੋਂ ਕੁਝ ਸਵਾਲ ਹਟਾਏ, ਮਿਲਣਗੇ ਪੂਰੇ ਅੰਕ
ਦੱਸਣਯੋਗ ਹੈ ਕਿ 5 ਦਸੰਬਰ ਨੂੰ ਤੰਜਾਨੀਆ ਤੋਂ ਦਿੱਲੀ ਪਰਤੇ ਰਾਂਚੀ ਦੇ 37 ਸਾਲ ਦਾ ਮਰੀਜ਼ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੰਕ੍ਰਮਿਤ ਮਿਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਲੋਕਨਾਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਕਰੀਬ 4 ਦਿਨ ਬਾਅਦ ਜ਼ੀਨੋਮ ਸਿਕਵੈਂਸਿੰਗ ਦੀ ਰਿਪੋਰਟ ਆਈ, ਜਿਸ ’ਚ ਉਹ ਓਮੀਕ੍ਰੋਨ ਵੇਰੀਐਂਟ ਨਾਲ ਪੀੜਤ ਪਾਇਆ ਗਿਆ ਸੀ। ਹਾਲਾਂਕਿ ਉਸ ’ਚ ਲੱਛਣ ਹਲਕੇ ਹੋਣ ਕਾਰਨ ਉਸ ਦੀ ਰਿਕਵਰੀ ਜਲਦੀ ਹੋ ਗਈ। ਡਾਕਟਰਾਂ ਅਨੁਸਾਰ ਮਰੀਜ਼ ਨੂੰ ਬੁਖ਼ਾਰ ਅਤੇ ਸਿਰਦਰਦ ਵਰਗੇ ਲੱਛਣ ਸਨ ਪਰ 2 ਤੋਂ 3 ਦਿਨ ਬਾਅਦ ਸਥਿਤੀ ਕੰਟਰੋਲ ’ਚ ਆ ਗਈ। ਸ਼ਨੀਵਾਰ ਨੂੰ ਮਰੀਜ਼ ਦੀ ਫਿਰ ਤੋਂ ਜਾਂਚ ਕੀਤੀ ਗਈ ਅਤੇ ਆਰ.ਟੀ.-ਪੀ.ਸੀ.ਆਰ. ਦੀ ਜਾਂਚ ਰਿਪੋਰਟ ਐਤਵਾਰ ਨੂੰ ਮਿਲੀ, ਜਿਸ ਤੋਂ ਬਾਅਦ ਸੋਮਵਾਰ ਸਵੇਰੇ ਮਰੀਜ਼ ਨੂੰ ਸਿਹਤਮੰਦ ਐਲਾਨ ਕਰਦੇ ਹੋਏ ਛੁੱਟੀ ਦੇ ਦਿੱਤੀ ਗਈ ਹੈ। ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਫਿਲਹਾਲ ਮਰੀਜ਼ ਨੂੰ ਇਕ ਹਫ਼ਤੇ ਲਈ ਦਿੱਲੀ ’ਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਤਾਂ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ’ਚ ਉਸ ਨੂੰ ਤੁਰੰਤ ਇਲਾਜ ਉਪਲੱਬਧ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੂੰ ਮਿਲਿਆ ਲੰਡਨ ਦਾ 21ਵੀਂ ਸੈਂਚੁਰੀ ਆਈਕੌਨ ਐਵਾਰਡ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
PM ਮੋਦੀ ਦਾ ਵਾਰਾਣਸੀ ਦੌਰਾ, ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸੱਦੀ ਬੈਠਕ
NEXT STORY