ਨਵੀਂ ਦਿੱਲੀ- ਰਾਜਧਾਨੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਰਿਕਾਰਡ 472 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮਰੀਜ਼ਾਂ ਦੀ ਕੁੱਲ ਗਿਣਤੀ 8 ਹਜ਼ਾਰ ਨੂੰ ਪਾਰ ਕਰ ਗਈ ਹੈ, ਜਦੋਂ ਕਿ ਇਸ ਦੌਰਾਨ 2 ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋਈ। ਰਾਜ ਦੇ ਸਿਹਤ ਮੰਤਰਾਲੇ ਵਲੋਂ ਵੀਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ 472 ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 8470 'ਤੇ ਪਹੁੰਚ ਗਈ। ਇਸ ਦੌਰਾਨ 2 ਹੋਰ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 115 ਹੋ ਗਈ।
ਦਿੱਲੀ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਨਵੇਂ ਮਾਮਲਿਆਂ 'ਚ ਪਿਛਲੇ ਵਾਰ ਸਭ ਤੋਂ ਵਧ ਵਾਧਾ 7 ਮਈ ਨੂੰ ਹੋਇਆ ਸੀ, ਜਿਸ ਦਿਨ 448 ਮਾਮਲੇ ਸਾਹਮਣੇ ਆਏ ਸਨ। ਬੁੱਧਵਾਰ ਨੂੰ ਕੁੱਲ ਮਾਮਲਿਆਂ ਦੀ ਗਿਣਤੀ 7,998 ਸੀ, ਜਿਨ੍ਹਾਂ 'ਚ 106 ਮੌਤਾਂ ਸ਼ਾਮਲ ਸਨ। 472 ਨਵੇਂ ਮਾਮਲਿਆਂ ਨਾਲ, ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 8,470 ਹੋ ਗਈ ਹੈ।
ਤੁਰਕੀ 'ਚ ਫਸੇ ਭਾਰਤੀ ਪਰਿਵਾਰ ਨੇ ਮਦਦ ਲਈ ਪੀ.ਐੱਮ. ਮੋਦੀ ਨੂੰ ਕੀਤੀ ਅਪੀਲ
NEXT STORY