ਨੈਸ਼ਨਲ ਡੈਸਕ : ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਨੇ ਇੰਸਟੀਚਿਊਟ ਆਫ਼ ਨੈਸ਼ਨਲ ਇੰਪੋਰਟੈਂਸ ਕੰਬਾਈਨਡ ਐਂਟਰੈਂਸ ਟੈਸਟ (ਆਈਐੱਨਆਈ ਸੀਈਟੀ) ਜੁਲਾਈ ਸੈਸ਼ਨ 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨਤੀਜਾ ਸ਼ੁੱਕਰਵਾਰ ਨੂੰ ਐਲਾਨਿਆ ਗਿਆ, ਜਿਸ ਵਿੱਚ 2885 ਉਮੀਦਵਾਰ ਸਫਲ ਹੋਏ ਹਨ। ਇਸ ਨਾਲ ਹੀ ਸਫਲ ਉਮੀਦਵਾਰਾਂ ਦੀ ਰੈਂਕਿੰਗ ਵੀ ਤਿਆਰ ਕੀਤੀ ਗਈ ਹੈ, ਜੋ ਕਿ ਕੰਪਿਊਟਰ ਅਧਾਰਤ ਟੈਸਟ 'ਤੇ ਅਧਾਰਤ ਹੈ।
ਕਿਵੇਂ ਰਹੀ ਕੱਟ ਆਫ
ਏਮਜ਼ ਨੇ ਆਈਐੱਨਆਈ ਸੀਈਟੀ ਦਾ ਰਿਜਲਟ ਜਾਰੀ ਕਰਨ ਦੇ ਨਾਲ ਹੀ ਕੱਟ ਆਫ ਵੀ ਜਾਰੀ ਕੀਤੀ ਹੈ, ਜਿਸ ਤਹਿਤ ਜਨਰਲ ਸ਼੍ਰੇਣੀ ਅਤੇ ਵਿਦੇਸ਼ੀ ਮੂਲ ਦੇ ਵਿਦਿਆਰਥੀਆਂ ਲਈ ਕੱਟ ਆਫ ਭਾਵ ਯੋਗਤਾ ਪ੍ਰਤੀਸ਼ਤਤਾ 50 ਫੀਸਦੀ ਕੀਤੀ ਗਈ ਹੈ। ਜਦੋਂਕਿ ਐੱਸਸੀ, ਐੱਸਟੀ, ਪੀਡਬਲਯੂਡੀ ਉਮੀਦਵਾਰਾਂ ਦੀ ਯੋਗਤਾ ਪ੍ਰਤੀਸ਼ਤਤਾ 45 ਫੀਸਦੀ ਰਹੀ ਹੈ। ਇਸੇ ਤਰ੍ਹਾਂ ਭੂਟਾਨੀ ਮੂਲ ਦੇ ਉਮੀਦਵਾਰਾਂ ਦੀ ਯੋਗਤਾ ਪ੍ਰਤੀਸ਼ਤਤਾ 45 ਫੀਸਦੀ ਰਹੀ ਹੈ।
ਇਹ ਵੀ ਪੜ੍ਹੋ : ਕੁਦਰਤ ਦਾ ਕਹਿਰ! ਹੜ੍ਹ ਦੀ ਲਪੇਟ 'ਚ ਆਈਆਂ 20-30 ਗੱਡੀਆਂ, ਇਕ ਦੀ ਮੌਤ
ਕੀ ਹੈ INI CET
INI CET ਇੱਕ ਰਾਸ਼ਟਰੀ ਪੱਧਰ ਦੀ ਮੈਡੀਕਲ ਦਾਖਲਾ ਪ੍ਰੀਖਿਆ ਹੈ ਜੋ ਕਿ ਮਾਸਟਰ ਆਫ਼ ਸਰਜਰੀ (ਐੱਮਐੱਸ), ਡਾਕਟਰ ਆਫ਼ ਮੈਡੀਸਨ (ਐੱਮਡੀ), ਮਾਸਟਰ ਆਫ਼ ਡੈਂਟਲ ਸਰਜਰੀ ਅਤੇ 6 ਸਾਲਾ ਡੀਐੱਮ, ਐਮਸੀਐਚ ਵਰਗੇ ਕੋਰਸਾਂ ਵਿੱਚ ਦਾਖਲੇ ਲਈ ਆਯੋਜਿਤ ਕੀਤਾ ਜਾਂਦਾ ਹੈ। ਮੈਡੀਕਲ ਵਿੱਚ ਪੋਸਟ ਗ੍ਰੈਜੂਏਸ਼ਨ ਸੀਟਾਂ 'ਤੇ ਦਾਖਲੇ ਲਈ ਕੁੱਲ INS CET ਕੀਤੀ ਜਾਂਦੀ ਹੈ। ਇਸਦੀ ਯੋਗਤਾ ਦੇ ਆਧਾਰ 'ਤੇ ਦੇਸ਼ ਦੇ ਚੋਟੀ ਦੇ ਮੈਡੀਕਲ ਸੰਸਥਾਨਾਂ ਜਿਵੇਂ ਕਿ ਏਮਜ਼, ਜੀਆਈਪੀਐਮਈਆਰ, ਪੀਜੀਆਈਐਮਈਆਰ, ਨਿਮਹੰਸ ਅਤੇ ਐਸਸੀਟੀਆਈਐਮਐਸਟੀ ਵਿੱਚ ਦਾਖਲਾ ਦਿੱਤਾ ਜਾਂਦਾ ਹੈ।
ਇੱਥੇ ਇੰਝ ਦੇਖੋ ਨਤੀਜਾ
ਏਮਜ਼ INI CET ਜੁਲਾਈ 2025 17 ਮਈ ਨੂੰ ਆਯੋਜਿਤ ਕੀਤਾ ਗਿਆ ਸੀ। ਇਸਦਾ ਨਤੀਜਾ 24 ਮਈ ਨੂੰ ਜਾਰੀ ਕੀਤਾ ਗਿਆ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਏਮਜ਼ ਦੀ ਅਧਿਕਾਰਤ ਵੈੱਬਸਾਈਟ, aiimsexams.ac.in 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਉਮੀਦਵਾਰਾਂ ਨੂੰ ਵੈੱਬਸਾਈਟ 'ਤੇ ਲੌਗਇਨ ਕਰਨ ਲਈ ਪਹਿਲਾਂ ਬਣਾਏ ਗਏ ਆਈਡੀ ਅਤੇ ਪਾਸਵਰਡ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਟਰੰਪ ਦਾ EU 'ਤੇ ਵਾਰ! ਕਰ'ਤੀ 50 ਫੀਸਦੀ ਟੈਰਿਫ ਲਗਾਉਣ ਦੀ ਸਿਫਾਰਿਸ਼, 1 ਜੂਨ ਤੋਂ...
ਨਤੀਜਾ ਦੇਖਣ ਲਈ ਪਹਿਲਾਂ ਉਮੀਦਵਾਰਾਂ ਨੂੰ ਏਮਜ਼ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ, ਜਿੱਥੇ ਤੁਹਾਨੂੰ ਨਤੀਜਾ ਭਾਗ 'ਤੇ ਕਲਿੱਕ ਕਰਨਾ ਹੋਵੇਗਾ। ਵੈੱਬਸਾਈਟ ਵਿੱਚ ਤੁਹਾਨੂੰ INI CET ਜੁਲਾਈ ਸੈਸ਼ਨ ਯੋਗਤਾ ਪ੍ਰਾਪਤ ਉਮੀਦਵਾਰ ਸੂਚੀ 'ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਤੁਸੀਂ ਆਪਣੇ ਰੋਲ ਨੰਬਰ ਦੇ ਆਧਾਰ 'ਤੇ ਆਪਣਾ ਨਤੀਜਾ ਦੇਖ ਸਕਦੇ ਹੋ। ਨਤੀਜਾ ਡਾਊਨਲੋਡ ਕੀਤਾ ਜਾ ਸਕਦਾ ਹੈ। ਪਹਿਲਾਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਜੇਕਰ ਰੈਂਕਿੰਗ ਵਿੱਚ ਦੋ ਉਮੀਦਵਾਰਾਂ ਵਿਚਕਾਰ ਬਰਾਬਰੀ ਹੁੰਦੀ ਹੈ ਤਾਂ ਇੱਕ ਨਿਰਧਾਰਤ ਫਾਰਮੂਲਾ ਵਰਤਿਆ ਜਾਵੇਗਾ। ਜਿਸ ਤਹਿਤ ਘੱਟ ਨੈਗੇਟਿਵ ਮਾਰਕਿੰਗ ਅਤੇ ਵੱਧ ਉਮਰ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਯੂਨੀਵਰਸਿਟੀ ਨੇੜੇ ਵਿਕ ਰਹੀ ਸੀ ਡਰੱਗਜ਼, 5 ਗ੍ਰਿਫਤਾਰ
NEXT STORY