ਨਵੀਂ ਦਿੱਲੀ—ਸਮੁੱਚੇ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਲੇ 5 ਦਿਨਾਂ ਤੱਕ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਦਿੱਲੀ 'ਚ ਅੱਜ ਦਾ ਤਾਪਮਾਨ 4.2 ਡਿਗਰੀ ਤੱਕ ਡਿੱਗ ਗਿਆ। ਮੌਸਮ ਵਿਭਾਗ ਨੇ ਦਿੱਲੀ-ਐੱਨ.ਸੀ.ਆਰ 'ਚ 31 ਦਸੰਬਰ ਅਤੇ 1 ਜਨਵਰੀ ਨੂੰ ਬਾਰਿਸ਼ ਦੀ ਸੰਭਾਵਨਾ ਹੈ। ਕੜਾਕੇ ਦੀ ਠੰਡ ਦੌਰਾਨ ਦਿੱਲੀ ਦੀ ਹਵਾ ਬੇਹੱਦ ਪ੍ਰਦੂਸ਼ਿਤ ਬਣੀ ਹੋਈ ਹੈ।

ਦਿੱਲੀ-ਐੱਨ.ਆਰ.ਸੀ ਇਨ੍ਹਾਂ ਦਿਨ੍ਹਾਂ ਦੌਰਾਨ ਕੜਾਕੇ ਦੀ ਠੰਡ ਦੇ ਨਾਲ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਇੰਡੀਆ ਗੇਟ ਦੇ ਨੇੜਵੇ ਖੇਤਰਾ 'ਚ ਅੱਜ ਭਾਵ ਸ਼ੁੱਕਰਵਾਰ ਹਵਾ ਗੁਣਵੱਤਾ ਇੰਡੈਕਸ 367 ਦਰਜ ਕੀਤਾ ਗਿਆ, ਜੋ ਕਿ 'ਬਹੁਤ ਖਰਾਬ' ਸ਼੍ਰੇਣੀ 'ਚ ਆਉਂਦਾ ਹੈ। ਦਿੱਲੀ ਦੇ ਨੇੜੇ ਨੋਇਡਾ 'ਚ ਹਵਾ ਗੁਣਵੱਤਾ ਇੰਡੈਕਸ ਵੀ ਬੇਹੱਦ ਖਰਾਬ ਬਣੀ ਹੋਈ ਹੈ।

ਇਸ ਤੋਂ ਇਲਾਵਾ ਨੋਇਡਾ 'ਚ ਠੰਡ ਦੇ ਨਾਲ ਹੀ ਪ੍ਰਦੂਸ਼ਣ ਨੇ ਸਥਿਤੀ ਹੋਰ ਵੀ ਖਰਾਬ ਕਰ ਦਿੱਤੀ ਹੈ। ਦੂਜੇ ਪਾਸੇ ਤਾਪਮਾਨ ਡਿੱਗਣ ਕਾਰਨ ਗਾਜੀਆਬਾਦ ਅਤੇ ਨੋਇਡਾ 'ਚ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ।
ਘਰੇਲੂ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ POK 'ਤੇ ਕਾਰਵਾਈ ਕਰ ਸਕਦੈ ਭਾਰਤ: ਇਮਰਾਨ ਖਾਨ
NEXT STORY