ਨਵੀਂ ਦਿੱਲੀ- ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 12.91 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ, ਜਿਸ ਬਾਰੇ ਸ਼ੱਕ ਹੈ ਕਿ ਉਹ ਗਾਂਜਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ 31 ਮਾਰਚ ਨੂੰ ਬੈਂਕਾਕ ਤੋਂ ਆਉਣ ਵਾਲੇ ਇਕ ਯਾਤਰੀ ਨੂੰ ਰੋਕਿਆ ਅਤੇ ਉਸ ਦੇ ਸਾਮਾਨ ਦੀ ਐਕਸ-ਰੇ ਜਾਂਚ ਕੀਤੀ, ਜਿਸ 'ਚ ਸ਼ੱਕੀ ਸਮੱਗਰੀ ਦਾ ਸੰਕੇਤ ਮਿਲਿਆ।
ਬਿਆਨ 'ਚ ਕਿਹਾ ਗਿਆ ਹੈ ਕਿ ਸਾਮਾਨ ਦੀ ਜਾਂਚ ਕਰਨ 'ਤੇ ਉਸ 'ਚ 13 ਪੋਲੀਥੀਨ ਬੈਗ ਮਿਲੇ, ਜਿਨ੍ਹਾਂ 'ਚ ਹਰੇ ਰੰਗ ਦਾ ਪਦਾਰਥ ਸੀ, ਜਿਸ ਦੇ ਮਾਰਿਜੁਆਨਾ ਹੋਣ ਦਾ ਸ਼ੱਕ ਹੈ। ਕਸਟਮ ਵਿਭਾਗ ਅਨੁਸਾਰ, ਦੋਸ਼ੀ ਤੋਂ 1.2 ਕਿਲੋਗ੍ਰਾਮ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਗਈ ਹੈ। ਜ਼ਬਤ ਕੀਤੀ ਗਈ ਸਮੱਗਰੀ ਦੀ ਕੀਮਤ 12.91 ਕਰੋੜ ਰੁਪਏ ਹੈ। ਕਸਟਮ ਵਿਭਾਗ ਨੇ ਦੱਸਿਆ ਕਿ ਪਾਬੰਦੀਸ਼ੁਦਾ ਸਮੱਗਰੀ ਅਤੇ ਉਸ ਦੀ ਪੈਕਿੰਗ ਸਮੱਗਰੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਯਾਤਰੀ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
CM ਰੇਖਾ ਗੁਪਤਾ ਵਲੋਂ GST ਵਿਭਾਗ ਦਾ ਨਿਰੀਖਣ; ਅਧਿਕਾਰੀਆਂ ਦੀ ਗੈਰ-ਹਾਜ਼ਰੀ 'ਤੇ ਜਤਾਈ ਨਾਰਾਜ਼ਗੀ
NEXT STORY