ਨਵੀਂ ਦਿੱਲੀ- ਕਸਟਮ ਅਧਿਕਾਰੀਆਂ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਮਿਆਂਮਾਰ ਦੀ ਇਕ ਨਾਗਰਿਕ ਕੋਲੋਂ 1.93 ਕਰੋੜ ਰੁਪਏ ਕੀਮਤ ਦਾ 5.5 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਬੈਂਕਾਕ ਤੋਂ ਆਈ ਇਹ ਯਾਤਰੀ 11 ਸਤੰਬਰ ਨੂੰ ਟਰਮਿਨਲ-3 'ਤੇ ਪਹੁੰਚੀ ਅਤੇ 'ਪ੍ਰੋਫਾਈਲਿੰਗ' ਦੇ ਆਧਆਰ 'ਤੇ ਕਸਟਮ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ।
ਬਿਆਨ 'ਚ ਕਿਾਹ ਗਿਆ ਹੈ ਕਿ ਉਸ ਨੂੰ ਜਾਂਚ ਲਈ ਗ੍ਰੀਨ ਚੈਨਲ ਵੱਲ ਭੇਜਿਆ ਗਿਆ, ਜਿਸ ਤੋਂ ਬਾਅਦ ਉਸ ਦੇ ਟਰਾਲੀ ਬੈਗ 'ਚੋਂ ਗਾਂਜੇ ਨਾਲ ਭਰੇ 5 ਪੋਲੀਥੀਨ ਪਾਊਚ ਬਰਾਮਦ ਕੀਤੇ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਪਦਾਰਥ ਦਾ ਭਾਰ 5.5 ਕਿਲੋਗ੍ਰਾਮ ਅਤੇ ਕੀਮਤ ਲਗਭਗ 1.93 ਕਰੋੜ ਰੁਪਏ ਹੈ। ਮਿਆਂਮਾਰ ਦੀ ਨਾਗਰਿਕ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸ਼ੱਕੀ ਪਾਬੰਦੀਸ਼ੁਦਾ ਸਾਮਾਨ ਜ਼ਬਤ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਮਾਚਲ ਪੁਲਸ ਦੀ ਵੱਡੀ ਕਾਰਵਾਈ ! ਪੰਜਾਬੀ ਨੌਜਵਾਨਾਂ ਸਮੇਤ ਫੜੇ ਗਏ 4 ਨਸ਼ਾ ਤਸਕਰ
NEXT STORY