ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (DUSU) ਚੋਣਾਂ 2026 ਦੀ ਵੋਟਿੰਗ ਤੋਂ ਠੀਕ ਪਹਿਲਾਂ ਨੌਰਥ ਕੈਂਪਸ ਵਿੱਚ ਆਰਟਸ ਫੈਕਲਟੀ ਦੇ ਗੇਟ ਨੰਬਰ-4 ਨੇੜੇ ਚੋਣ ਪ੍ਰਚਾਰ ਦੌਰਾਨ ਦੋ ਵਿਰੋਧੀ ਵਿਦਿਆਰਥੀ ਧੜਿਆਂ ਵਿਚਾਲੇ ਹਿੰਸਕ ਝੜਪ ਹੋ ਗਈ। ਪ੍ਰਚਾਰ ਦੌਰਾਨ ਦੋਵਾਂ ਪਾਸਿਆਂ ਤੋਂ ਲੱਤਾਂ, ਮੁੱਕੇ ਅਤੇ ਡੰਡਿਆਂ ਜਿਸ ਨਾਲ ਪੂਰੇ ਕੈਂਪਸ ਵਿੱਚ ਭਾਜੜ ਮਚ ਗਈ। ਇਸ ਖੂਨੀ ਝੜਪ ਵਿੱਚ ਇੱਕ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਿੰਦੂ ਰਾਓ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
18 ਸਤੰਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਠੀਕ ਪਹਿਲਾਂ ਵਾਪਰੀ ਇਸ ਘਟਨਾ ਤੋਂ ਬਾਅਦ ਉੱਤਰੀ ਜ਼ਿਲ੍ਹੇ ਦੀ ਡੀਸੀਪੀ (DCP North) ਨਿਹਾਰਿਕਾ ਭੱਟ ਖ਼ੁਦ ਭਾਰੀ ਪੁਲਸ ਬਲ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੂਰੇ ਨੌਰਥ ਕੈਂਪਸ ਵਿੱਚ ਪੁਲਸ ਅਤੇ ਪੈਰਾਮਿਲਟਰੀ ਬਲਾਂ ਦੀ ਤਾਇਨਾਤੀ ਕਰਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਅਨੁਸਾਰ ਆਰਟਸ ਫੈਕਲਟੀ ਅਤੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਡੀਯੂ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਦਿੱਲੀ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਅਤੇ ਸੁਰੱਖਿਆ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਰ ਵੋਟਿੰਗ ਤੋਂ ਠੀਕ ਪਹਿਲਾਂ ਆਰਟਸ ਫੈਕਲਟੀ ਵਰਗੀ ਮੁੱਖ ਥਾਂ 'ਤੇ ਹੋਈ ਇਸ ਮਾਰਪੀਟ ਨੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਤਿਉਹਾਰਾਂ 'ਤੇ ਟਿਕਟਾਂ ਦੀ ਚਿੰਤਾ ਖ਼ਤਮ: ਰੇਲਵੇ ਚਲਾਏਗਾ 54 ਸਪੈਸ਼ਲ ਟ੍ਰੇਨਾਂ; ਜਾਣੋ ਰੂਟ ਅਤੇ ਸਮਾਂ
NEXT STORY