ਨੈਸ਼ਨਲ ਡੈਸਕ: ਦਿੱਲੀ ਹਵਾਈ ਅੱਡਾ ਸਾਲਾਨਾ 109 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਦੇ ਨਾਲ OAG ਅਤੇ ਹਵਾਈ ਅੱਡੇ ਸੰਚਾਲਕਾਂ ਦੇ ਅੰਕੜਿਆਂ ਦੇ ਆਧਾਰ 'ਤੇ "100 ਮਿਲੀਅਨ ਤੋਂ ਵੱਧ ਕਲੱਬ" ਵਿਚ ਦੁਨੀਆ ਭਰ ਦੇ ਹਵਾਈ ਅੱਡਿਆਂ ਦੇ ਇਕ ਚੋਣਵੇਂ ਸਮੂਹ ਵਿਚ ਸ਼ਾਮਲ ਹੋ ਗਿਆ ਹੈ। ਇਸ ਵਿਸ਼ੇਸ਼ ਸੂਚੀ ਵਿਚ ਸਿਰਫ਼ 6 ਹਵਾਈ ਅੱਡੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ੁੱਕਰਵਾਰ ਨੂੰ ਵੀ ਸਰਕਾਰੀ ਛੁੱਟੀ ਦੀ ਮੰਗ!
ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (DIAL) ਦੁਆਰਾ ਸੰਚਾਲਿਤ ਹੱਬ ਪਿਛਲੇ ਸਾਲ ਮਈ ਵਿਚ ਸੂਚੀ ਵਿਚ ਦਾਖ਼ਲ ਹੋਇਆ ਸੀ। ਟਰਮੀਨਲ 1 ਦੇ ਪੂਰੀ ਤਰ੍ਹਾਂ ਸੰਚਾਲਨ ਤੋਂ ਬਾਅਦ 2024 ਵਿਚ 109 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਦਾ ਕੀਰਤੀਮਾਨ ਸਥਾਪਤ ਕੀਤਾ ਗਿਆ। ਇਸ ਨਾਲ ਇਹ ਏਅਰਪੋਰਟ ਟੋਕੀਓ ਹਨੇਡਾ ਤੋਂ ਇਲਾਵਾ, ਇਕਲੌਤਾ ਏਸ਼ੀਆਈ ਹਵਾਈ ਅੱਡਾ ਬਣ ਗਿਆ। ਜੇਕਰ ਸਰਕਾਰ ਟਰਮੀਨਲ 2 ਨੂੰ ਦੁਬਾਰਾ ਬਣਾਉਣ ਅਤੇ ਆਧੁਨਿਕੀਕਰਨ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਸਮੁੱਚੀ ਸਮਰੱਥਾ ਹੋਰ ਵਧ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਰ-ਵਾਰ ਥਾਈਲੈਂਡ ਕਿਉਂ ਜਾਂਦੇ ਹਨ ਭਾਰਤ ਦੇ ਲੋਕ, ਅਸਲ ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
NEXT STORY