ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿੰਘ ਨੇ ਰਾਜੌਰੀ ਗਾਰਡਨ ਤੋਂ ਜਿੱਤ ਦਰਜ ਕੀਤੀ ਹੈ। ਸਿਰਸਾ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਧਨਵੰਤੀ ਚੰਦੇਲਾ ਨੂੰ 18190 ਵੋਟਾਂ ਦੇ ਅੰਤਰ ਨਾਲ ਹਰਾਇਆ। ਸਿਰਸਾ ਨੂੰ ਕੁੱਲ 64132 ਵੋਟਾਂ ਅਤੇ ਧਨਵੰਤੀ ਨੂੰ ਕੁੱਲ 45942 ਵੋਟਾਂ ਮਿਲੀਆਂ। ਉੱਥੇ ਹੀ ਕਾਂਗਰਸ ਦੇ ਉਮੀਦਵਾਰ ਧਰਮਪਾਲ ਚੰਦੇਲਾ ਨੂੰ ਸਿਰਫ਼ 3198 ਵੋਟਾਂ ਹੀ ਮਿਲੀਆਂ।
ਉੱਧਰ ਦੂਜੇ ਪਾਸੇ ਚੋਣ ਕਮਿਸ਼ਨ ਮੁਤਾਬਕ ਭਾਜਪਾ ਵਲੋਂ ਸ਼ਾਲੀਮਾਰ ਬਾਗ ਤੋਂ ਰੇਖਾ ਗੁਪਤਾ, ਤ੍ਰੀ ਨਗਰ ਤੋਂ ਤਿਲਕ ਰਾਮ ਗੁਪਤਾ ਤੇ ਸੰਗਮ ਵਿਹਾਰ ਤੋਂ ਚੰਦਨ ਕੁਮਾਰ ਚੌਧਰੀ ਨੇ ਜਿੱਤ ਹਾਸਲ ਕੀਤੀ ਹੈ। ਗ੍ਰੇਟਰ ਕੈਲਾਸ਼ ਤੋਂ ਭਾਜਪਾ ਉਮੀਦਵਾਰ ਸ਼ਿਖਾ ਰਾਏ, ਪਟਪੜਗੰਜ ਤੋਂ ਰਵਿੰਦਰ ਸਿੰਘ ਨੇਗੀ (ਰਵੀ ਨੇਗੀ) ਅਤੇ ਗਾਂਧੀਨਗਰ ਤੋਂ ਅਰਵਿੰਦਰ ਸਿੰਘ ਲਵਲੀ ਜੇਤੂ ਰਹੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਲੋਂ ਸੁਲਤਾਨਪੁਰ ਮਾਜਰਾ ਤੋਂ ਮੁਕੇਸ਼ ਕੁਮਾਰ ਅਹਿਲਾਵਤ, ਦਿੱਲੀ ਕੈਂਟ ਤੋਂ ਵਰਿੰਦਰ ਸਿੰਘ ਕਾਦੀਆਂ ਅਤੇ ਕੋਂਡਲੀ ਤੋਂ ਕੁਲਦੀਪ ਕੁਮਾਰ (ਮੋਨੂੰ) ਜੇਤੂ ਰਹੇ। 'ਆਪ' ਦੇ ਗੋਪਾਲ ਰਾਏ ਬਾਬਰਪੁਰ ਸੀਟ ਤੋਂ, ਤਿਲਕ ਨਗਰ ਤੋਂ ਜਰਨੈਲ ਸਿੰਘ ਤੇ ਬੱਲੀਮਾਰਾਨ ਸੀਟ ਤੋਂ ਇਮਰਾਨ ਹੁਸੈਨ ਨੇ ਜਿੱਤ ਹਾਸਲ ਕੀਤੀ।
AAP ਦੇ 5 ਵੱਡੇ ਚਿਹਰੇ ਹਾਰੇ
ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਹਾਰੇ
ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ ਹਾਰ ਗਏ
ਗ੍ਰੇਟਰ ਕੈਲਾਸ਼ ਸੀਟ ਤੋਂ ਸੌਰਭ ਭਾਰਦਵਾਜ ਹਾਰੇ
ਰਾਜੇਂਦਰ ਨਗਰ ਸੀਟ ਤੋਂ ਦੁਰਗੇਸ਼ ਪਾਠਕ ਦੀ ਹੋਈ ਹਾਰ
ਸ਼ਕੂਰ ਬਸਤੀ ਸੀਟ ਤੋਂ ਸਤੇਂਦਰ ਜੈਨ ਹਾਰੇ
ਸੋਮਨਾਥ ਭਾਰਤੀ ਮਾਲਵੀਯ ਨਗਰ ਸੀਟ ਤੋਂ ਹਾਰ ਗਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਦੀ ਰੇਖਾ ਗੁਪਤਾ ਨੇ 'ਆਪ' ਦੀ ਬੰਦਨਾ ਕੁਮਾਰੀ ਨੂੰ ਵੱਡੇ ਵੋਟ ਫਰਕ ਨਾਲ ਹਰਾਇਆ
NEXT STORY